ਪੰਜਾਬ ਅੰਦਰ ਅੱਜ ਝੋਨੇ ਦੀ ਬਿਜਾਈ ਸੁਰੂ ਕੀਤੀ ਗਈ ਹੈ,ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 10 ਜੂਨ ਤੋ ਝੋਨੇ ਦੀ ਬਿਜਾਈ ਸ਼ੁਰੂ ਕਰਨ ਦੀ ਹਦਾਇਤ ਜਾਰੀ ਕੀਤੀ ਸੀ, ਪਰ ਅੱਜ ਕਿਸਾਨਾਂ ਨੂੰ ਬਿਜਲੀ ਤੇ ਪਾਣੀ ਨਾ ਮਿਲਣ ਕਰਕੇ ਪਹਿਲੇ ਦਿਨ ਹੀ ਕਿਸਾਨਾਂ ਨੂੰ ਮੁਸਕਲਾਂ ਦਾ ਸਾਹਮਣਾ ਕਰਨਾ ਪਿਆਂ | ਜਿਥੇ ਪ੍ਰੇਸ਼ਾਨ ਕਿਸਾਨ ਮਹਿੰਗੇ ਭਾਅ ਦਾ ਡੀਜਲ ਫੂਕ ਕੇ ਝੋਨਾ ਲਗਾ ਰਹੇ ਹਨ, ਉੇਥੇ ਹੀ ਕੇਂਦਰ ਸਰਕਾਰ ਵੱਲੋ ਕੀਤੀ MSP ਦੇ ਵਾਧੇ ਨੂੰ ਮਾਮੂਲੀ ਦਸਦੇ ਹੋਏ ਕਿਸਾਨਾਂ ਨਾਲ ਮਜਾਕ ਦੱਸਿਆ ਹੈ।
ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ 10 ਜੂਨ ਦਾ ਸਮਾਂ ਦਿੱਤਾ ਸੀ ਕਿਸਾਨਾਂ ਨੇ ਵੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੇ ਇਸ ਵਾਰ 10 ਜੂਨ ਤੋਂ ਪਹਿਲਾ ਝੋਨਾ ਲਗਾਉੇਣ ਸ਼ੁਰੂ ਨਹੀ ਕੀਤਾ, ਅੱਜ ਝੋਨੇ ਦੀ ਲੁਆਈ ਤੋ ਪਹਿਲਾ ਕਿਸਾਨਾਂ ਨੂੰ ਨਾ ਤਾਂ ਨਹਿਰੀ ਪਾਣੀ ਤੇ ਨਾ ਹੀ ਬਿਜਲੀ ਦਿੱਤੀ ਗਈ | ਜਿਸ ਕਰਕੇ ਕਿਸਾਨ ਪ੍ਰੇਸਾਨ ਦਿਖਾਈ ਦਿੱਤੇ ਕਿਸਾਨਾਂ ਨੇ ਕਿਹਾ ਕਿ ਸਰਕਾਰ 8 ਘੰਟੇ ਬਿਜਲੀ ਦੇਣ ਦੇ ਵਾਅਦੇ ਕਰ ਰਹੀ ਹੈ ਪਰ ਬਿਜਲੀ ਨਾ ਆਉਣ ਕਰਕੇ ਉਹਨਾਂ ਨੂੰ ਮਹਿੰਗੇ ਭਾਅ ਦਾ ਡੀਜਲ ਫੂਕ ਕੇ ਝੋਨਾ ਲਗਾਉਣਾ ਪੈ ਰਿਹਾ ਹੈ,ਕਿਸਾਨਾਂ ਨੇ ਦੱਸਿਆਂ ਕਿ ਨਹਿਰਾ ਵਿੱਚ ਵੀ ਪਾਣੀ ਨਹੀ ਆ ਰਿਹਾ ਜਿਸ ਕਰਕੇ ਪ੍ਰੇਸਾਨ ਹੋ ਵਧ ਰਹੀ ਹੈ।
ਉਧਰ ਦੂਜੇ ਪਾਸੇ ਬੀਤੇ ਦਿਨ ਕੇਂਦਰ ਸਰਕਾਰ ਵੱਲੋ MSP ਵਿੱਚ ਕੀਤੇ ਵਾਅਦੇ ਨੂੰ ਕਿਸਾਨਾਂ ਨੇ ਘੱਟ ਦਸਦੇ ਹੋਏ ਕਿਸਾਨਾਂ ਨਾਲ ਮਜਾਕ ਦੱਸਿਆਂ ਹੈ ਉਹਨਾਂ ਕਿਹਾ ਕਿ ਇਸ ਰੇਟ ਨਾਲ ਉਹਨਾਂ ਦੇ ਖਰਚੇ ਤੱਕ ਪੂਰੇ ਨਹੀ ਹੁੰਦੇ,ਕਿਸਾਨਾਂ ਨੇ ਕਿਹਾ ਕਿ ਜਿੰਨਾਂ ਸਮਾਂ ਸਵਾਮੀ ਨਾਥਣ ਦੀ ਰਿਪੋਟਰ ਲਾਗੂ ਨਹੀ ਕੀਤੀ ਜਾਦੀ ਉੇਹਨਾਂ ਸਮਾਂ ਕਿਸਾਨ ਆਪਣੇ ਪੈਰਾਂ ਤੇ ਖੜਾ ਨਹੀ ਹੋ ਸਕਦਾ।