ਝੋਨੇ ਦੀ ਬਿਜਾਈ ਲਈ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਸੜਕਾਂ ਤੇ ਉਤਰੇ
ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਾਰਨ ਸੂਬੇ ਦੇ ਕਿਸਾਨ ਝੋਨੇ ਦੀ ਬਿਜਾਈ ਨੂੰ ਲੈਕੇ ਬੇਹੱਦ ਪਰੇਸ਼ਾਨ ਨਜ਼ਰ ਆ ਰਹੇ ਹਨ | ਜਿਸ ਕਰਨ ਕਿਸਾਨਾਂ ਵਲੋਂ ਆਪਣੇ ਸ਼ਹਿਰਾਂ ਦੇ ਗਰਿੱਡਾ ਸਾਹਮਣੇ ਪ੍ਰਸ਼ਾਸਨ ਦੇ ਖਿਲਾਫ ਧਰਨੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ | ਇਸਦੇ ਚਲਦਿਆਂ ਬਿਜਲੀ ਦੀ ਸਪਲਾਈ ਨਾ ਮਿਲਣ ਕਰਕੇ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ 7 ਪਿੰਡ ਦੇ ਕਿਸਾਨਾਂ ਦੇ ਵੱਲੋਂ ਇਕਤਰਤ ਹੋ ਦੇ ਪਿੰਡ ਰੂਪਨਾ ਦੇ ਬਿਜਲੀ ਗਰਿਡ ਦੇ ਸਾਹਮਣੇ ਵੱਡਾ ਧਰਨਾ ਕੀਤਾ ਅਤੇ ਰੋਡ ਜਾਮ ਕੀਤਾ |
ਪੂਰੇ ਪੰਜਾਬ ਵਿੱਚ ਝੋਨੇ ਦੀ ਬਿਜਾਈ ਦਾ ਕੰਮ ਜੋਰਾਂ ਉੱਤੇ ਹੈ ਜਿਸ ਦੇ ਚਲਦੇ ਕਿਸਾਨਾਂ ਨੂੰ ਪਾਣੀ ਦੀ ਕਿਲਤ ਹੋਣ ਦੇ ਕਾਰਨ ਟੀਊਬੇਲ ਚਲਾਣ ਦੀ ਜ਼ਰੂਰਤ ਪੈਂਦੀ ਹੈ, ਜਿਸਦੇ ਲਈ ਬਿਜਲੀ ਦੀ ਸਪਲਾਈ ਦੀ ਬਹੁਤ ਜ਼ਰੂਰਤ ਹੈ , ਪਰ ਬਿਜਲੀ ਵਿਭਾਗ ਵੱਲੋਂ ਪਿੰਡਾਂ ਵਿੱਚ ਬਿਜਲੀ ਦੇ ਵੱਡੇ ਵੱਡੇ ਕਟ ਲਗਾਏ ਜਾ ਰਹੇ ਹਨ | ਜਿਸਦੇ ਨਾਲ ਇਹਨਾਂ ਪਿੰਡਾਂ ਦੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਕਰਣ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿਸਾਨਾਂ ਨੂੰ ਰੋਜਾਨਾ 8 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ ਲੇਕਿਨ ਬਿਜਲੀ ਵਿਭਾਗ ਵਲੋਂ ਕਾਫ਼ੀ ਲੰਬੇ ਕਟ ਲਗਏ ਜਾ ਰਹੇ ਹੈ, ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ | ਦੂਜੇ ਪਾਸੇ ਕੇਂਦਰ ਸਰਕਾਰ ਦੇ ਵੱਲੋਂ ਡੀਜਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ, ਡੀਜਲ ਦਾ ਅਜ ਦਾ ਰੇਟ 90 ਰੁਪਏ ਤੋਂ ਉਪਰ ਹੋ ਚੁੱਕਿਆ ਹੈ | ਕਿਸਾਨ ਪਹਿਲਾਂ ਤਾਂ ਕਰਜੇ ਦੇ ਬੋਝ ਹੇਠਾਂ ਦਬਿਆ ਹੋਇਆ ਹੈ , ਉਪਰੋਂ ਮਹਿੰਗੇ ਭਾਵ ਦਾ ਤੇਲ ਬਾਲਕੇ ਝੋਨੇ ਦੀ ਬਿਜਾਈ ਕਰੇਗਾ ਤਾਂ ਕਰਜੇ ਥੱਲੇ ਹੀ ਦੱਬ ਜਾਵੇਗਾ |
ਕਿਸਾਨਾਂ ਵਲੋਂ ਕਰੀਬ 5/6 ਘੰਟੇ ਪਿੰਡ ਰੂਪਨਾ ਦੇ ਬਿਜਲੀ ਗਰਿੱਡ ਦੇ ਸਾਹਮਣੇ ਰੋਡ ਜਾਮ ਕੀਤਾ ਗਿਆ ਅਤੇ ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ | ਕਿਸਾਨਾਂ ਨੇ ਦੱਸਿਆ ਕਿ 5/7 ਦਿਨਾਂ ਤੋਂ ਵਿਭਾਗ ਵੱਲੋਂ 8 ਘੰਟੇ ਬਿਜਲੀ ਦੇਣ ਦੀ ਬਜਾਏ ਦਿਨ ਅਤੇ ਰਾਤ ਨੂੰ ਸਿਰਫ 4 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ, ਜਦ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਘੱਟੋ-ਘੱਟ 8 ਘੰਟੇ ਬਿਜਲੀ ਸਪਲਾਈ ਕੀਤੀ ਜਾਏਗੀ।