ਬਰਜਿੰਦਰ ਸਿੰਘ ਪਰਵਾਨਾ ਮਾਮਲੇ ‘ਤੇ ਮਨਜਿੰਦਰ ਸਿੰਘ ਸਿਰਸਾ ਦਾ ਵੱਡਾ ਖ਼ੁਲਾਸਾ

ਦਿੱਲੀ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਸ਼ਿਕਾਇਤ ਤੇ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਆਗੂ ਬਰਜਿੰਦਰ ਸਿੰਘ ਪਰਵਾਨਾ ਨੂੰ ਪੰਜਾਬ ਪੁਲਿਸ ਵਲੋਂ ਪਿਛਲੇ ਦਿਨੀ ਗਿਰਫ਼ਤਾਰ ਕਰ ਲਿਆ ਗਿਆ ਸੀ | ਇਸ ਨੂੰ ਲੈਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਈ ਵੱਡੇ ਖੁਲਾਸੇ ਕੀਤੇ | ਉਹਨਾਂ ਨੇ ਦੱਸਿਆ ਕਿ ਬਰਜਿੰਦਰ ਸਿੰਘ ਪਰਵਾਨਾ ਦੀ ਪਤਨੀ ਨੇ ਉਹਨਾਂ ਨੂੰ ਜਾਣਕਾਰੀ ਦਿਤੀ ਹੈ ਕਿ ਪੰਜਾਬ ਪੁਲਿਸ ਬਰਜਿੰਦਰ ਸਿੰਘ ਹੁਰਾਂ ਤੇ UAPA ਲਗਾਉਣ ਦੀ ਤਕ ‘ਚ ਹੈ ਅਤੇ ਇਹ ਦਿਖਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਵਿਦੇਸ਼ੀ ਤਾਕਤਾਂ ਨਾਲ ਵੀ ਸੰਬੰਧ ਹਨ ਅਤੇ ਆਤੰਕੀ ਫੰਡਿੰਗ ਵਾਸਤੇ ਪੈਸੇ ਲੈ ਰਹੇ ਹਨ |
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਬਰਜਿੰਦਰ ਸਿੰਘ ਪਰਵਾਨਾ ਦੇ ਹੱਕ ਵਿੱਚ ਖੜੇ ਹਾਂ, ਜਿਸਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ| ਉਹਨਾਂ ਕਿਹਾ ਇਹ ਸਿੱਖਾਂ ਦੀ ਬਦਨਾਮੀ ਅਤੇ ਉਨ੍ਹਾਂ ਨੂੰ ਦੇਸ਼ ਵਿਰੋਧੀ ਵਜੋਂ ਪੇਸ਼ ਕਰਨ ਲਈ ਕਾਂਗਰਸ ਸਰਕਾਰ ਦੀ ਚਾਲ ਤੋਂ ਇਲਾਵਾ ਕੁਝ ਵੀ ਨਹੀਂ ਹੈ।
ਸਿਰਸਾ ਨੇ ਕਿਹਾ ਕਿ ਅਸੀਂ, ਸਖ਼ਤ ਸ਼ਬਦਾਂ ਵਿਚ ਇਸ ਦੀ ਨਿੰਦਾ ਕਰਦੇ ਹਾਂ ਅਤੇ ਬਰਜਿੰਦਰ ਸਿੰਘ ਪਰਵਾਨਾ ਦਾ ਸਮਰਥਨ ਕਰਦੇ ਹਾਂ | ਉਹਨਾਂ ਕਿਹਾ ਕਿ DSGMC ਪੰਜਾਬ ਪੁਲਿਸ ਖਿਲਾਫ ਸੰਘਰਸ਼ ਕਰੇਗੀ।
ਉਹਨਾਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੇਨਤੀ ਕੀਤੀ ਕਿ, ਸਰਕਾਰ ਕੋਈ ਐਸਾ ਕੰਮਨਾ ਕਰੇ, ਸਿਖਾਂ ਨੂੰ ਅਗੇ ਹੀ ਪੂਰੀ ਦੁਨੀਆ ‘ਚ ਬਹੁਤ ਬਦਨਾਮ ਕੀਤਾ ਗਿਆ ਹੈ , ਕਾਂਗਰਸ ਨੇ ਹਰ ਉਹ ਮੌਕਾ ਲੱਭਿਆ ਹੈ ਜਿਸ ਨਾਲ ਸਿਖਾਂ ਨੂੰ ਬਦਨਾਮ ਕੀਤਾ ਜਾ ਸਕੇ, ਅਤੇ ਸਿੱਖੀ ਦਸਤਾਰ ਨੂੰ ਅਤਵਾਦੀ ਦੱਸਿਆ ਜਾ ਸਕੇ | ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਆਪ ਸਿੱਖ ਹੋਣ ਦੇ ਨਾਤੇ ਇਸ ਦੀ ਚਿੰਤਾ ਕਰਨੀ ਚਾਹੀਦੀ ਹੈ |
ਮਨਜਿੰਦਰ ਸਿੰਘ ਸਿਰਸਾ ਨੇ ਘੁੰਮਣ ਭਰਾਵਾਂ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ DSGMC ਦੀ ਤਰਫੋਂ ਬਰਜਿੰਦਰ ਸਿੰਘ ਪਰਵਾਨਾ ਦੀ ਕਾਨੂੰਨੀ ਤੌਰ ਤੇ ਸਹਾਇਤਾ ਕਰਨਗੇ |

Please follow and like us:

Similar Posts