ਮੌਨਸੂਨ ਸੈਸ਼ਨ ਚਲਦਿਆਂ , ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਪੈਗਾਸਸ ਜਾਸੂਸੀ ਵਿਵਾਦ, ਖੇਤੀ ਕਾਨੂੰਨਾਂ ਸਮੇਤ ਕਈ ਮੁੱਦਿਆਂ ਤੇ ਹੰਗਾਮਾ ਚੱਲ ਰਿਹਾ ਹੈ। ਕੇਂਦਰ ਸਰਕਾਰ ਨੂੰ ਘੇਰਨ ਦੇ ਲਈ ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚਲਦੇ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਇੱਕ ਦਰਜਨ ਪਾਰਟੀਆਂ ਨੇ ਹਿੱਸਾ ਲਿਆ ।
ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਪੈਗਾਸਸ ਮਾਮਲੇ ਚ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸਦਨ ਪ੍ਰਸਤਾਵ ਦਿੱਤਾ ਗਿਆ।
ਉਨ੍ਹਾਂ ਨੇ ਇਸ ਮੁੱਦੇ ਤੇ ਸੰਸਦ ਵਿਚ ਚਰਚਾ ਕਰਾਉਣ ਦੀ ਮੰਗ ਕੀਤੀ। ਬੈਠਕ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਗਈ । ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਦੀ ਆਵਾਜ਼ ਨੂੰ ਸੰਸਦ ਵਿਚ ਦਬਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਾਡਾ ਸਿਰਫ ਇਹੀ ਸਵਾਲ ਹੈ ਕਿ ਸਰਕਾਰ ਨੇ ਪੈਗਾਸਸ ਨੂੰ ਖ਼ਰੀਦਿਆ ਹੈ ਜਾਂ ਫਿਰ ਨਹੀਂ । ਪੈਗਾਸਸ ਨਾਲ ਜਸੂਸੀ ਐਂਟੀ ਨੈਸ਼ਨਲ ਹੈ। ਸਰਕਾਰ ਦੱਸੇ ਕਿ ਲੋਕਾਂ ਤੇ ਪੈਗਾਸਸ ਹਥਿਆਰ ਦਾ ਇਸਤੇਮਾਲ ਕੀਤਾ ਗਿਆ ਹੈ ਜਾਂ ਫਿਰ ਨਹੀਂ । ਇਸੇ ਨਾਲ ਹੀ ਰਾਹੁਲ ਗਾਂਧੀ ਮੋਦੀ ਨੇ ਕੇਂਦਰ ਸਰਕਾਰ ਤੇ ਕਈ ਆਰੋਪ ਵੀ ਲਗਾਏ।