ਲੁਧਿਆਣਾ: ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਵਿਚ ਹਿੰਸਕ ਝੜਪ ਦਾ ਮਾਮਲਾ ਸਾਹਮਣੇ ਆਇਆ | ਦੱਸ ਦਈਏ ਕੇ ਦਿਨ ਐਤਵਾਰ ਲਾਕ ਡਾਊਨ ਹੋਣ ਦੇ ਬਾਵਜ਼ੂਦ ਇਥੋਂ ਦੇ ਕੋਟ ਮੰਗਲ ਸਿੰਘ ਇਲਾਕੇ ਵਿਚ ਸੜਕ ਨਿਰਮਾਣ ਦੇ ਪ੍ਰੋਗਰਾਮ ਵਿਚ ਲੋਕ ਇਨਸਾਫ ਪਾਰਟੀ ਤੋਂ ਸਿਮਰਜੀਤ ਸਿੰਘ ਬੈਂਸ ਵੀ ਸ਼ਾਮਿਲ ਹੋਏ | ਪਰ ਮਾਹੌਲ ਉਸ ਵੇਲੇ ਤਨਾਵ ਪੂਰਨ ਹੋ ਗਿਆ ਜਦ ਅਕਾਲੀ ਦਲ ਆਗੂ ਗੁਰਦੀਪ ਸਿੰਘ ਗੋਸ਼ਾ ਆਪਣੇ ਸਮਰਥਕਾਂ ਨਾਲ ਇਸ ਪ੍ਰੋਗਰਾਮ ਵਿਚ ਪਹੁੰਚ ਗਏ | ਜਿਥੇ ਦੋਨਾਂ ਧਿਰਾਂ ਵਿਚ ਬਹਿਸ ਬਾਜੀ ਤੋਂ ਬਾਅਦ ਗਾਲੀ ਗਲੋਚ ਤੋਂ ਵਧਦਾ ਹੋਇਆ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ |
ਇਥੇ ਮੌਕੇ ਤੇ ਪਹੁੰਚੀ ਪੁਲਿਸ ਵਲੋਂ ਹਾਲਾਤ ਤੇ ਕਾਬੂ ਪਾ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ |
ਦੱਸ ਦਈਏ ਕਿ, ਕਰੋਨਾ ਮਹਾਮਾਰੀ ਦੇ ਚਲਦਿਆਂ , ਸਰਕਾਰ ਵਲੋਂ ਜਦ ਹਰ ਤਰਾਂਦੇ ਇਕੱਠ ਤੇ ਰੋਕ ਲਗਾਈ ਗਈ ਹੈ ਤਾਂ ਇਸ ਤਰਾਂ ਦੇ ਇਕੱਠ -ਪ੍ਰੋਗਰਾਮ ਰੱਖਣੇ ਕਿੰਨੇ ਜ਼ਰੂਰੀ ਬਣਦੇ ਹਨ |

Please follow and like us:

Similar Posts