ਪੰਜਾਬ ‘ਚ 10 ਜੁਲਾਈ ਤੱਕ ਵਧਾਈ ਗਈ ਪਾਬੰਦੀਆਂ ਦੀ ਮਿਆਦ, ਡੇਲਟਾ ਪਲੱਸ ਵੈਰੀਐਂਟ ਦੇ ਖ਼ਤਰੇ ਦੇ ਮੱਦੇਨਜ਼ਰ ਲਿਆ ਫ਼ੈਸਲਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੋਵਿਡ ਰੀਵਿਊ ਬੈਠਕ ਕੀਤੀ | ਇਸ ਬੈਠਕ ਵਿਚ ਲਾਕਡਾਊਨ ਨੂੰ ਲੈਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ | ਇਹਨਾਂ ਨਿਰਦੇਸ਼ਾਂ ਮੁਤਾਬਿਕ ਕਰੋਨਾ ਦੇ ਚਲਦਿਆਂ, ਪਾਬੰਦੀਆਂ ‘ਚ ਵਾਦਾ ਕੀਤਾ ਗਿਆ, ਇਹ ਪਾਬੰਦੀਆਂ ਹੁਣ 10 ਜੁਲਾਈ ਤੱਕ ਵਧਾਈਆਂ ਗਈਆਂ ਹਨ |ਹਾਲਾਂਕਿ ਇਸ ਦੌਰਾਨ ਕਈ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ |
ਪੰਜਾਬ ‘ਚ ਕਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਬੰਦੀਆਂ ‘ਚ ਵਾਧਾ ਕੀਤਾ ਗਿਆ |
ਸੂਬੇ ਵਿੱਚ 10 ਜੁਲਾਈ ਤੋਂ 50 ਫ਼ੀਸਦ ਸਮਰੱਥਾ ਨਾਲ ਬਾਰ ਪੱਬ ਅਤੇ ਅਹਾਤੇ ਖੋਲ੍ਹੇ ਜਾ ਸਕਣਗ ਦੀ ਇਜ਼ਾਜ਼ਤ
ਮਿਲੀ |
ਪੰਜਾਬ ਵਿੱਚ ਕੌਸ਼ਲ ਵਿਕਾਸ ਕੇਂਦਰਾਂ ਅਤੇ ਵਿਸ਼ਵ ਵਿਦਿਆਲਾ ਨੂੰ ਵੀ ਖੋਲ੍ਹਣ ਦੀ ਅਨੁਮਤੀ ਦਿਤੀ ਗਈ ਹੈ ਪਰ ਇਥੇ ਆਉਣ ਵਾਲੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਲਗਵਾਈ ਹੋਣੀ ਲਾਜਮੀ ਹੈ |
ਆਈਲੈਟਸ ਕੋਚਿੰਗ ਇੰਸਟੀਚਿਊਟ ਨੂੰ ਪਹਿਲਾਂ ਹੀ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ | ਮੁੱਖ ਮੰਤਰੀ ਨੇ ਇਹ ਗੱਲ ਸਾਫ ਕੀਤੀ ਕਿ ਬਾਰ,ਪੱਬ ਅਤੇ ਹਾਤਿਆਂ ਵਿੱਚ ਸਰੀਰਕ ਦੂਰੀ ਦੀ ਪਾਲਣਾ ਕਰਨਾ ਹੋਵੇਗਾ | ਵੇਟਰ ਅਤੇ ਹੋਰ ਕਰਮਚਾਰੀਆਂ ਨੂੰ ਕੋਰੋਨਾ ਵੈਕਸੀਨ ਦੀ ਡੋਜ਼ ਲੈਣੀ ਹੋਵੇਗੀ , ਅਤੇ ਸ਼ਰਤਾਂ ਨੂੰ ਸੁਨਿਸ਼ਚਿਤ ਕਰਨਾ ਮਾਲਕਾਂ ਦੀ ਜ਼ਿੰਮੇਵਾਰੀ ਹੋਵੇਗੀ |
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਡੇਲਟਾ ਪਲੱਸ ਵੇਰੀਐਂਟ ਦੇ ਵਧਦੇ ਕੇਸ ਵੀ ਚਿੰਤਾ ਦਾ ਵਿਸ਼ਾ ਹਨ, ਇਸੇ ਕਰਕੇ ਪਾਬੰਦੀਆਂ ਨੂੰ ਜਾਰੀ ਰੱਖਣਾ ਵੀ ਜ਼ਰੂਰੀ ਹੈ |

Please follow and like us:

Similar Posts