ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਦੇ ਹੱਕ ‘ਚ ਕੀਤੇ Tweet ਨੇ ਭਖਾਈ Politics

ਪੰਜਾਬ ਦੀ ਸਿਆਸਤ ਚ ਉਸ ਸਮੇਂ ਵੱਡਾ ਭੁਚਾਲ ਆ ਗਿਆ ਜਦੋਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਹੱਕ ਚ ਇੱਕ ਟਵੀਟ ਕਰ ਦਿੱਤਾ ਅਤੇ ਫੇਸਬੁੱਕ ਤੇ ਭਗਵੰਤ ਮਾਨ ਦੀ ਇੱਕ ਪੁਰਾਣੀ ਵੀਡੀਓ ਸਾਂਝੀ ਕਰ ਕੀਤੀ | ਜਿਸ ਵਿਚ ਭਗਵੰਤ ਮਾਨ ਨਵਜੋਤ ਸਿੰਘ ਸਿੱਧੂ ਦੀ ਸਰਾਹਨਾ ਕਰਦੇ ਨਹੀਂ ਥੱਕ ਰਹੇ |
ਦਰਅਸਲ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਹੱਕ ਚ ਟਵੀਟ ਕਰ ਦਿਆਂ ਲਿਖਿਆ ਹੈ ਕਿ ,ਸਾਡੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਮੇਰੀ ਸੋਚ ਅਤੇ ਕੰਮ ਨੂੰ ਹਮੇਸਾਂ ਮਾਨਤਾ ਦਿੱਤੀ ਹੈ। ਇਹ ਚਾਹੇ 2017 ਤੋਂ ਪਹਿਲਾਂ ਬੇਅਦਬੀ, ਨਸ਼ਾ, ਕਿਸਾਨੀ, ਭ੍ਰਿਸ਼ਟਾਚਾਰ ਅਤੇ ਪੰਜਾਬ ਦੇ ਲੋਕਾਂ ਦੇ ਦਰਪੇਸ਼ ਬਿਜਲੀ ਸੰਕਟ ਹੋਵੇ ਜਾਂ ਅੱਜ ਜਦ ਮੈਂ ‘ਪੰਜਾਬ ਮਾਡਲ’ ਦੇ ਰਿਹਾ ਹਾਂ, ਉਦੋਂ | ਉਨ੍ਹਾਂ ਨੂੰ ਪਤਾ ਹੈ ਕਿ ਅਸਲ ‘ਚ ਪੰਜਾਬ ਲਈ ਕੌਣ ਲੜ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਜੇਕਰ ਵਿਰੋਧੀ ਧਿਰ ਨੇ ਮੈਨੂੰ ਸਵਾਲ ਕਰਨ ਦੀ ਹਿੰਮਤ ਕੀਤੀ ਹੈ ਤਾਂ ਵੀ ਉਹ ਮੇਰੇ ‘ਪੰਜਾਬ ਪੱਖੀ ਏਜੰਡੇ’ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੀ |
ਦੱਸ ਦਈਏ ਕਿ ਅਕਸਰ ਬਾਦਲਾਂ ਅਤੇ ਆਪਣੀ ਹੀ ਪਾਰਟੀ ਨੂੰ ਲੈਕੇ ਨਵਜੋਤ ਸਿੰਘ ਸਿੱਧੂ ਤਿੱਖੇ ਟਵੀਟ ਕਰਦੇ ਰਹਿੰਦੇ ਹਨ , ਪਰ ਅੱਜ ਅਚਾਨਕ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਹੱਕ ਚ ਟਵੀਟ ਕਰ ਕੇ ਸਿਆਸਤ ਫਿਰ ਭਖਾ ਦਿੱਤੀ ਹੈ |

Please follow and like us:

Similar Posts