ਭਾਜਪਾ ਆਗੂਆਂ ਨੇ ਘੇਰੇ ਕੈਪਟਨ ਅਤੇ ਨਵਜੋਤ ਸਿੰਘ ਸਿੱਧੂ

ਜਿੱਥੇ ਇੱਕ ਪਾਸੇ ਕਰੋਨਾ ਮਹਾਂਮਾਰੀ ਦੇ ਚਲਦਿਆਂ ਲੋਕ ਆਪਣੀਆਂ ਜਾਨਾ ਗਵਾ ਰਹੇ ਨੇ ਦੂਸਰੇ ਪਾਸੇ ਭਾਜਪਾ ਦੇ ਨੇਤਾ ਵੱਡੇ ਵਜ਼ੀਰਾਂ ਨੂੰ ਖੁਸ਼ ਕਰਨ ਵਾਸਤੇ ਆਪਣੇ-ਆਪਣੇ ਹੱਥਕੰਢੇ ਅਪਣਾ ਰਹੇ ਹਨ। ਭਾਰਤੀ ਜਨਤਾ ਪਾਰਟੀ ਵੱਲੋਂ ਅੰਮ੍ਰਿਤਸਰ ਦੇ ਮੁੱਖ ਦਫ਼ਤਰ ਵਿੱਚ 101 ਲੋਕਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਬੀਜੇਪੀ ਆਗੂ ਰਾਜੇਸ਼ ਹਨੀ ਨੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਵੀ ਜੱਮ ਕੇ ਨਿਸ਼ਾਨੇ ਸਾਧੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੰਮੇ ਹੱਥੀ ਲਿਆ ।
ਉਨ੍ਹਾਂ ਕਿਹਾ ਕਿ, ਨਵਜੋਤ ਸਿੰਘ ਸਿੱਧੂ ਦਾ ਲਾਲਚ ਉਨ੍ਹਾਂ ਦੇ ਰਾਜਨੀਤਕ ਕੱਦ ਨਾਲੋਂ ਵੱਡਾ ਹੈ।
ਬੀਜੇਪੀ ਆਗੂ ਨੇ,ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਆੜੇ ਹੱਥੀਂ ਲੈਂਦੇ ਕਿਹਾ ਕਿ, ਇਹ ਇੱਕੋ ਹੀ ਪਾਰਟੀ ਦੇ ਭਾਈਵਾਲ ਹਨ ਜਿਸ ਦੇ ਚਲਦਿਆਂ ਇਹ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਬਹਾਦਰ ਪੰਜਾਬੀ ਕਦੀ ਇਨ੍ਹਾਂ ਤੋਂ ਮੂਰਖ ਨਹੀਂ ਬਣਨਗੇ ।ਅਤੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਇਨ੍ਹਾਂ ਨੂੰ, ਇਨ੍ਹਾਂ ਦੀਆਂ ਬੇਵਕੂਫ਼ੀਆਂ ਦਾ ਮਾਕੂਲ ਜਵਾਬ ਦਿੱਤਾ ਜਾਵੇਗਾ।

Please follow and like us:

Similar Posts