ਲੋਕ ਇਨਸਾਫ ਪਾਰਟੀ ਆਗੂਆਂ ਨੇ ਘੇਰਿਆ ਵਿਧਾਇਕ ਪਾਂਡੇ ਦਾ ਘਰ,ਮਾਮਲਾ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ਦਾ  

ਬੀਤੇ ਕੁਝ ਦਿਨਾਂ ਪਹਿਲਾਂ ਕੈਪਟਨ ਸਰਕਾਰ ਵਲੋਂ ਵਿਧਾਇਕ ਪੁੱਤਰ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਤੇ ਲੋਕ ਇਨਸਾਫ ਪਾਰਟੀ ਆਗੂਆਂ ਨੇ ਵਿਧਾਇਕ ਪਾਂਡੇ ਦੇ ਦਫਤਰ ਦੇ ਕੋਲ ਪੱਕਾ ਮੋਰਚਾ ਲਗਾ ਧਰਨਾ ਦਿੱਤਾ ਜਾ ਰਿਹਾ  ਜਿਸ ਦੇ ਚੱਲਦਿਆਂ ਅੱਜ ਵਿਧਾਇਕ ਪਾਂਡੇ ਦੇ ਘਰ ਦਾ ਘਿਰਾਓ ਕੀਤਾ ਗਿਆ ਅਤੇ ਪ੍ਰਦਰਸ਼ਨ ਘਰ ਪੁਤਲਾ ਫੂਕ ਰੋਸ ਜ਼ਾਹਰ ਕੀਤਾ ਗਿਆ ਇਸ ਦੌਰਾਨ ਆਗੂ ਰਣਧੀਰ ਸਿੰਘ ਸੀਬੀਆ ਨੇ ਸਰਕਾਰ ਵੱਲੋਂ ਦਿੱਤੀ ਨੌਕਰੀ ਨੂੰ ਵਾਪਸ ਕੀਤੇ ਜਾਣ ਦੀ ਮੰਗ ਕੀਤੀ  

ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਹਲਕਾ ਨੌਰਥ ਤੋਂ ਇੰਚਾਰਜ ਰਣਧੀਰ ਸਿੰਘ ਸੀਬੀਆ ਨੇ ਕਿਹਾ ਕਿ ਟੀਚਰਾਂ ਅਤੇ ਵੱਖ ਵੱਖ ਅਦਾਰਿਆਂ ਚ ਕੈਪਟਨ ਸਰਕਾਰ ਵੱਲੋਂ ਘਰ ਘਰ  ਨੌਕਰੀ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ  ਉਹ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ ਜਿਸ ਦੇ ਚਲਦਿਆਂ ਵਿਧਾਇਕ ਪੁੱਤਰ ਨੂੰ ਨੌਕਰੀ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਜੋ ਸਰਾਸਰ ਗ਼ਲਤ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਬਾਕੀ ਲੋਕਾਂ ਨੂੰ ਵੀ ਸਰਕਾਰੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਪੁਤਲਾ ਫੂਕ ਕੇ ਵਿਧਾਇਕ ਪਾਂਡੇ ਦੀ ਘਰ ਦਾ ਘਿਰਾਓ ਕੀਤਾ ਗਿਆ  ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵਿਧਾਇਕ ਪੁੱਤਰ ਨੇ ਨੌਕਰੀ ਵਾਪਸ ਨਾ ਕੀਤੀ ਤਾਂ ਇਸੇ ਤਰੀਕੇ ਨਾਲ ਪ੍ਰਦਰਸ਼ਨ ਜਾਰੀ ਰਹੇਗਾ  

Please follow and like us:

Similar Posts