ਚੱਕਰਵਾਤੀ ਤੂਫ਼ਾਨ ਟੌਕਤੇ ਕਾਰਨ ਹਾਈ ਅਲਰਟ ਕੀਤਾ ਗਿਆ ਜਾਰੀ
ਮੌਸਮ ਵਿਭਾਗ ਵਲੋਂ ਟੌਕਤੇ ਚਕਰਵਾਤੀ ਤੂਫ਼ਾਨ ਕਾਰਨ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ | ਟੌਕਤੇ ਤੂਫ਼ਾਨ ਕਾਰਨ ਘਰੇਲੂ ਉਡਾਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ | ਕਿਹਾ ਜਾ ਰਿਹਾ ਕਿ ਅਰਬ ਸਾਗਰ ਵਿਚ ਬਣਿਆ ਘੱਟ ਦਬਾਅ ਵਾਲਾ ਖੇਤਰ 17 ਮਈ ਨੂੰ ਬਹੁਤ ਗੰਭੀਰ ਚੱਕਰਵਾਤ ਲਿਆ ਸਕਦਾ ਹੈ |
ਇਸ ਦੌਰਾਨ ਸਾਰੀਆਂ ਏਯਰਲਾਇਨਸ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ
ਇੰਡੀਗੋ (Indigo ) ਅਤੇ ਵਿਸਤਾਰਾ ( vistara ) ਦੀਆਂ ਉਡਾਨਾਂ ਕਈ ਸੂਬਿਆਂ ਦੇ ਯਾਤਰੀਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ | ਵਿਸਤਾਰਾ (visatara ) ਏਯਰਲਾਇਨਸ ਦੇ ਮੁਤਾਬਿਕ ਅਰਬ ਸਾਗਰ ਵਿਚ ਖ਼ਰਾਬ ਮੌਸਮ ਦੇ ਕਾਰਨ ਚੇੱਨਈ , ਤਿਰੂਵਨੰਤਪੁਰਮ , ਕੋਚੀ ,ਬੰਗਲੁਰੂ ,ਮੁੰਬਈ ਪੁਣੇ , ਗੋਆ ਅਤੇ ਅਹਿਮਦਾਬਾਦ ਦੇ ਲਈ ਉਡਾਨਾਂ ਪ੍ਰਭਾਵਿਤ ਹੋ ਸਕਦੀਆਂ ਹਨ |
ਜਿਕਰ ਜੋਗ ਹੈ ਕਿ ਕੇਰਲਾ ਦੇ ਪੰਜ ਜ਼ਿਲਿਆਂ ਵਿਚ ਰੇਡ ਅਲਰਟ ਐਲਾਨਿਆ ਗਿਆ ਹੈ |