ਪਟਿਆਲਾ : ਪਟਿਆਲਾ ਜ਼ਿਲ੍ਹਾ ਦੇ ਸਰਹਿੰਦ ਰੋਡ ਬਾਰਨ ਪਿੰਡ ਵਿਖੇ ਸਥਿਤ ਰਿਲਾਇੰਸ ਪੈਟਰੋਲ ਪੰਪ ਤੇ ਇੱਕ ਇਨੋਵਾ ਕਾਰ ਦੇ ਵਿਚ ਆਏ 8 ਲੁਟੇਰਿਆਂ ਨੇ ਗੰਨ ਪੁਆਇੰਟ ਤੇ ਕੀਤੀ ਪੈਟਰੋਲ ਪੰਪ ਉੱਤੇ ਲੁੱਟ | ਲੁਟੇਰਿਆਂ ਨੇ ਕਰਮਚਾਰੀਆਂ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਮੌਕੇ ਤੇ ਤੈਨਾਤ ਸਕਿਉਰਟੀ ਗਾਰਡ ਦੀ ਬੰਦੂਕ ਖੋਹੀ | ਲੁਟੇਰੇ ਮੌਕੇ ਤੋਂ ਹੋਏ ਫਰਾਰ ਹੋਏ | ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ, ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੈ |
ਪਟਿਆਲਾ ਦੇ ਸਰਹਿੰਦ ਰੋਡ ਰਿਲਾਇੰਸ ਪੈਟਰੋਲ ਪੰਪ ਦੇ ਉੱਤੇ ਇੱਕ ਇਨੋਵਾ ਕਾਰ ਦੇ ਵਿਚ ਆਏ 3 ਵਜੇ ਦੇ ਕਰੀਬ 8 ਲੁਟੇਰਿਆਂ ਨੇ ਪੈਟਰੋਲ ਪੰਪ ਦੇ ਉੱਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਲੁਟੇ 20,000 ਅਤੇ ਮੌਕੇ ਤੋਂ ਇੱਕ ਬਕਸੇ ਵਿਚ ਪਏ ਕਾਗਜ਼ਾਤ ਨੂੰ ਵੀ ਕੀਤਾ ਚੋਰੀ ਨਾਲ ਹੀ ਪੈਟਰੋਲ ਪੰਪ ਦੇ ਉੱਤੇ ਤੈਨਾਤ ਸਕਿਉਰਟੀ ਗਾਰਡ ਦੀ ਬੰਦੂਕ ਨੂੰ ਖੋਹ ਕੇ ਹੋਏ ਮੌਕੇ ਤੋਂ ਰਫੂਚੱਕਰ | ਇਸਦੇ ਨਾਲ ਹੀ ਚੋਰੀ ਕਰਨ ਆਏ ਚੋਰਾਂ ਨੇ ਪਟਰੋਲ ਪੰਪ ਤੇ ਕਰਮਚਾਰੀਆਂ ਦੇ 2 ਮੋਬਾਇਲ ਫੋਨ ਵੀ ਕੀਤੇ ਚੋਰੀ | ਹਾਲਾਂਕਿ ਰਿਲਾਇੰਸ ਪੈਟਰੋਲ ਪੰਪ ਦੇ ਕਰਮਚਾਰੀਆਂ ਦੀ ਤਰਫੋਂ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਪਟਿਆਲਾ ਦੇ ਅਨਾਜ ਮੰਡੀ ਥਾਣਾ ਵਿਖੇ ਦਰਜ ਕਰਵਾ ਦਿੱਤੀ ਗਈ ਹੈ |ਜਿਸ ਤੋਂ ਬਾਅਦ ਪੁਲਸ ਇਸ ਸਾਰੇ ਮਾਮਲੇ ਦੀ ਜਾਂਚ-ਪੜਤਾਲ ਦੇ ਵਿੱਚ ਜੁਟੀ ਹੈ |
ਇਸ ਮੌਕੇ ਤੇ ਬਾਰਨ ਪਿੰਡ ਦੇ ਰਿਲਾਇੰਸ ਪੈਟਰੋਲ ਪੰਪ ਦੇ ਮਾਲਕ ਰਵਿੰਦਰ ਸਿੰਘ ਨੇ ਦੱਸਿਆ ਕਿ ਮੈਨੂੰ ਸਵੇਰੇ ਮੇਰੇ ਕਰਮਚਾਰੀਆਂ ਤੋਂ ਸੂਚਨਾ ਮਿਲੀ ਸੀ ਕਿ ਪਟਰੋਲ ਪੰਪ ਤੇ ਕੁਝ ਲੁਟੇਰਿਆਂ ਵੱਲੋਂ ਗਨ ਪੁਆਇੰਟ ਤੇ ਲੁੱਟ ਕੀਤੀ ਗਈ ਹੈ ਤੇ ਮੈਂ ਮੌਕੇ ਤੇ ਆਇਆ ਤਾਂ ਮੈਂ ਦੇਖਿਆ ਕਿ ਪੰਪ ਦੇ ਸਾਰਾ ਹੀ ਫਰਨੀਚਰ ਟੁੱਟਿਆ ਪਿਆ ਸੀ ਅਤੇ ਨਾਲ ਹੀ ਉਹਨਾਂ ਵਿਅਕਤੀਆਂ ਵੱਲੋਂ ਪਟਰੋਲ ਪੰਪ ਤੇ ਸਾਰੇ ਹੀ ਸ਼ੀਸ਼ੇ ਤੋੜ ਦਿੱਤੇ ਗਏ ਸੀ ਤੇ ਮੈਨੇਜਰ ਨੇ CCTV ਵੀਡਿਓ ਦੇਖਿਆ ਤਾਂ ਉਸ ਵਿੱਚ ਇੱਕ ਇਨੋਵਾ ਕਾਰ ਦੇ ਵਿਚ 8 ਨੌਜਵਾਨ ਸਵਾਰ ਸਨ | ਜਿਨ੍ਹਾਂ ਨੇ ਉਤਰਦੇ ਸਾਰ ਹੀ ਕਰਮਚਾਰੀਆਂ ਤੇ ਹਮਲਾ ਕੀਤਾ ਅਤੇ ਕਰਮਚਾਰੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ | ਇਸ ਦੇ ਨਾਲ ਹੀ ਪਟਰੋਲ ਪੰਪ ਤੇ ਮੌਜੂਦ 20,000 ਰੁਪਏ ਦੀ ਲੁੱਟ ਕੀਤੀ | ਇਸ ਤੋਂ ਇਲਾਵਾ ਮੌਕੇ ਤੇ ਸਕਿਉਰਟੀ ਗਾਰਡ ਦੀ ਬੰਦੂਕ ਵੀ ਖੋਹ ਲਈ ਤੇ ਜਾਂਦੇ ਹੋਏ ਕਰਮਚਾਰੀਆਂ ਤੋਂ 2 ਮੋਬਾਈਲ ਫੋਨ ਚੋਰੀ ਕੀਤੇ ਤੇ ਨਾਲ ਹੀ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ |ਫਿਲਹਾਲ ਸਾਡੇ ਵੱਲੋਂ ਅਨਾਜ ਮੰਡੀ ਥਾਣਾ ‘ਚ ਚੋਰੀ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ , ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ |
ਦੂਜੇ ਪਾਸੇ ਮੌਕੇ ਤੇ ਤੇਨਾਤ ਸਕਿਓਰਟੀ ਗਾਰਡ ਸੁਖਦੇਵ ਸਿੰਘ ਨੇ ਦੱਸਿਆ ਕਿ ਦੇਰ ਰਾਤ ਇਕ ਇਨੋਵਾ ਗੱਡੀ ਦੇ ਵਿਚ ਲੁਟੇਰੇ ਆਏ ਜਿਨ੍ਹਾਂ ਨੇ ਉਤਰਦੇ ਸਾਰ ਹੀ ਪੈਟਰੋਲ ਪਾ ਰਹੇ ਕਰਮਚਾਰੀਆਂ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਭਾਵੇਂ ਉਹ ਬੰਦੂਕ ਕੱਢ ਕੇ ਮੇਰੇ ਕੋਲ ਆਏ ਤਾਂ ਉਨ੍ਹਾਂ ਨੇ ਮੈਨੂੰ ਮਾਰਨ ਦੀ ਧਮਕੀ ਵੀ ਦਿੱਤੀ | ਜਿਸ ਤੋਂ ਬਾਅਦ ਅਸੀਂ ਸਾਰੇ ਹੀ ਡਰ ਚੁੱਕੇ ਸੀ | ਉਨ੍ਹਾਂ ਨੇ ਇਕ ਬਕਸੇ ਵਿੱਚੋ ਪੈਟਰੋਲ ਪੰਪ ਤੇ ਜ਼ਰੂਰੀ ਕਾਗਜ਼ਾਤ ਚੋਰੀ ਕਰ ਲਏ ਅਤੇ ਮੌਕੇ ਤੋਂ 20,000 ਰੁਪਏ ਚੋਰੀ ਕੀਤਾ ਤੇ ਨਾਲ ਹੀ ਪੈਟਰੋਲ ਪੰਪ ਤੇ ਕਰਮਚਾਰੀਆਂ ਨੂੰ ਅਤੇ ਮੈਨੂੰ ਬੰਦੀ ਬਣਾ ਦਿੱਤਾ ਅਤੇ ਇਕ ਕਮਰੇ ਵਿਚ ਬੰਦ ਕਰ ਕੇ ਮੇਰੀ ਬੰਦੂਕ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ ਓਹਦੇ ਨਾਲ ਹੀ ਜਾਂਦੇ ਹੋਏ ਕਰਮਚਾਰੀਆਂ ਦੇ 2 ਮੋਬਾਈਲ ਫੋਨ ਚੋਰੀ ਕਰ ਲਏ |

Please follow and like us:

Similar Posts