ਨਵੀਂ ਦਿੱਲੀ:30 ਅਗਸਤ, ਯੂਥ ਅਕਾਲੀ ਦਲ ਦਿੱਲੀ ਦੇ ਆਗੂ ਅਤੇ ਵਰਕਰ ਅੱਜ ਮੇਦਾਂਤਾ ਹਸਪਤਾਲ ਗੁਰੂਗ੍ਰਮ ਵਿਖੇ ਬਾਬਾ ਬਚਨ ਸਿੰਘ ਜੀ ਕਾਰਸੇਵਾ ਵਾਲਿਆਂ ਦਾ ਹਾਲਚਾਲ ਪੁੱਛਣ ਗਏ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ। ਜ਼ਿਕਰਯੋਗ ਹੈ ਕਿ ਬਾਬਾ ਬਚਨ ਸਿੰਘ ਜੀ ਦੀ ਸਿਹਤ ਖਰਾਬ ਪਿੱਛੋਂ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਦੇ ਪ੍ਰਧਾਨ ਸ੍ਰ ਰਮਨਦੀਪ ਸਿੰਘ ਸੋਨੁ ਨੇ ਸੀਨੀਅਰ ਮੀਤ ਪ੍ਰਧਾਨ ਸ੍ਰ ਜਸਮੀਤ ਸਿੰਘ ਪੀਤਮ ਪੁਰਾ ਨੇ ਅਤੇ ਜ.ਸਕਤਰ ਸ੍ਰ ਇੰਦਰਜੀਤ ਸਿੰਘ ਸੰਤਗੜ ਦੱਸਿਆ ਕਿ ਅੱਜ ਯੂਥ ਅਕਾਲੀ ਦਲ ਦਿੱਲੀ ਦੇ ਆਗੂ ਅਤੇ ਵਰਕਰ ਪਾਰਟੀ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਦੇ ਨਿਰਦੇਸ਼ ਤੇ ਹਸਪਤਾਲ ਗਏ ਅਤੇ ਉੱਥੇ ਅਕਾਲ ਪੁਰਖ ਅੱਗੇ ਅਰਦਾਸ ਵੀ ਕੀਤੀ ਗਈ ਕਿ ਬਾਬਾ ਜੀ ਸਿਹਤਯਾਬ ਹੋ ਜਾਣ। ਇਸਦੇ ਨਾਲ ਸੰਗਤਾਂ ਨੂੰ ਵੀ ਅਪੀਲ ਕੀਤੀ ਗਈ ਕਿ ਬਾਬਾ ਜੀ ਦੇ ਜਲਦ ਤੰਦਰੁਸਤ ਹੋਣ ਦੇ ਅਰਦਾਸ ਹਰ ਸਿੱਖ ਕਰੇ ਕਿਉਂ ਕਿ ਬਾਬਾ ਬਚਨ ਸਿੰਘ ਜੀ ਸਿੱਖ ਕੌਮ ਦੇ ਮਾਰਗ ਦਰਸ਼ਕ ਸੰਤਾਂ ਵਿੱਚੋ ਇੱਕ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਅਤੇ ਸ. ਹਰਵਿੰਦਰ ਸਿੰਘ ਸਰਨਾ ਨੇ ਵੀ ਬਾਬਾ ਜੀ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ। ਨਾਲ ਸ. ਹਰਿੰਦਰਪਾਲ ਸਿੰਘ,ਸ. ਇਕਬਾਲ ਸਿੰਘ, ਸ. ਗੁਰਮੀਤ ਸਿੰਘ ਫਿਲਪਾਈਨ, ਸ. ਮਨਜੀਤ ਸਿੰਘ ਮੰਡਾਵਲੀ, ਸ.ਮਨਕਣ ਦੀਪ ਸਿੰਘ ਬੰਮੀ,ਸ. ਹਰਮੀਤ ਸਿੰਘ ਵਡਾਲੀ, ਸ. ਜਤਿੰਦਰ ਸਿੰਘ ਸੋਨੂੰ ਅਤੇ ਸ. ਬਲਜੀਤ ਸਿੰਘ ਨਾਗੀ ਵੀ ਹਸਪਤਾਲ ਗਏ ਸਨ।