ਜੈਪਾਲ ਭੁੱਲਰ ਦਾ ਅੱਜ ਫਿਰੋਜਪੁਰ ਵਿੱਚ ਏਨਕਾਉਂਟਰ ਦੇ 15ਵੇ ਦਿਨ ਕੀਤਾ ਗਿਆ ਅੰਤਮ ਸੰਸਕਾਰ
ਅਗਨ ਭੇਂਟ ਕਰਣ ਲਈ ਜੈਪਾਲ ਭੁੱਲਰ ਦੇ ਛੋਟੇ ਭਰਾ ਅਮ੍ਰਿਤਪਾਲ ਭੁੱਲਰ ਨੂੰ ਬਠਿੰਡਾ ਜੇਲ੍ਹ ਵਲੋਂ ਸ਼ਮਸ਼ਾਨ ਘਾਟ ਲਿਆਇਆ ਗਿਆ ਜੈਪਾਲ ਭੁੱਲਰ ਦੇ ਅੰਤਮ ਸੰਸਕਾਰ ਲਈ ਲਿਆਂਦਾ | ਪੁਲਿਸ ਦੀ ਕਰੜੀ ਸੁਰੱਖਿਆ ਵਿੱਚ ਕੀਤਾ ਗਿਆ ਜੈਪਾਲ ਭੁੱਲਰ ਦਾ ਅੰਤਮ ਸੰਸਕਾਰ |
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਜੈਪਾਲ ਭੁੱਲਰ ਦਾ ਦੁਬਾਰਾ ਪੋਸਟਮਾਰਟਮ ਪੀ. ਜੀ. ਆਈ. ਵਿਚ ਗਠਿਤ ਕੀਤੇ ਗਏ ਡਾਕਟਰੀ ਬੋਰਡ ਦੀ ਦੇਖ-ਰੇਖ ਵਿਚ ਬੀਤੇ ਦਿਨ ਹੋਇਆ , ਜਿਸ ਦੀ ਰਿਪੋਰਟ ਸਾਹਮਣੇ ਆ ਗਈ ਹੈ | ਹੁਣ ਇਥੇ ਤਿਹਾਨੂੰ ਇਹ ਦੱਸ ਦਈਏ ਕਿ ਰਿਪੋਰਟ ਵਿਚ ਲਿਖਿਆ ਹੈ ਕਿ ਜੈਪਾਲ ਉੱਤੇ ਕਿਸੇ ਕਿਸਮ ਦਾ ਕੋਈ ਤਸ਼ੱਦਦ ਨਹੀਂ ਹੋਇਆ ਹੈ , ਭਾਵ ਕਿ ਉਸ ਨਾਲ ਕੋਈ ਕੁੱਟਮਾਰ ਨਹੀਂ ਹੋਈ | ਜੇਕਰ ਗੱਲ ਕੀਤੀ ਜਾਵੇ ਉਸਦੇ ਸਰੀਰ ਤੇ ਲੱਗੀਆਂ ਸੱਟਾਂ ਦੀ ਤਾਂ , ਰਿਪੋਰਟ ਵਿਚ ਲਿਖਿਆ ਹੈ ਕਿ ਉਸਦੀ ਬਾਂਹ ਤੇ ਫਰੈਕਚਰ ਗੋਲੀ ਲੱਗਣ ਨਾਲ ਹੋਏ ਨੇ , ਜਦਕਿ ਜੈਪਾਲ ਭੁੱਲਰ ਦੇ ਸ਼ਰੀਰ ਤੇ 22 ਥਾਵਾਂ ਤੇ ਸੱਟਾਂ ਦੇ ਨਿਸ਼ਾਨ ਹਨ | ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਰਿਪੋਰਟ ਦ ਆਉਣ ਨਾਲ ਜੈਪਾਲ ਦਾ ਪਰਿਵਾਰ ਜ਼ਰੂਰ ਨਿਰਾਸ਼ ਹੋਇਆ ਹੋਵੇਗਾ ,ਕਿਉਂਕਿ ਉਨ੍ਹਾਂ ਨੇ ਬਹੁਤ ਹੀ ਮਸ਼ੱਕਤ ਦੇ ਨਾਲ ਇਹ ਦੂਜੇ ਪੋਸਟਮਾਰਟਮ ਦੀ ਮਨਜ਼ੂਰੀ ਲਈ ਸੀ , ਪਰ ਅੱਜ ਜੈਪਾਲ ਭੁੱਲਰ ਦਾ 2 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ |
ਦੱਸ ਦਈਏ ਕਿ ਕਲ ਪੋਸਟਮਾਰਟਮ ਤੋਂ ਬਾਅਦ ਜੈਪਾਲ ਦੀ ਮ੍ਰਤਿਕ ਦੇਹ ਦੁਬਾਰਾ ਉਨ੍ਹਾਂ ਦੇ ਘਰ ਫਿਰੋਜ਼ਪੁਰ ਲਿਆਂਦੀ ਗਈ ਸੀ