ਅਕਾਲੀ ਦਲ ਸੰਯੁਕਤ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਪਣੀ ਸਮੁੱਚੀ ਟੀਮ ਦੇ ਨਾ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਦੇ ਨਾਲ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ |
ਪੰਜਾਬ ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹੋਏ ਗੱਠਜੋੜ ਸਬੰਧੀ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਬਸਪਾ ਇਸ ਗੱਠਜੋੜ ਕਰਨ ਤੇ ਪਛਤਾਵੇਗੀ | ਅਕਾਲੀ ਦਲ ਸੰਯੁਕਤ ਦੇ ਕਿਸੇ ਪਾਰਟੀ ਦੇ ਨਾਲ ਚੋਣਾਂ ਲਈ ਗੱਠਜੋੜ ਕਰਨ ਦੇ ਸਵਾਲ ਤੇ ਉਨ੍ਹਾਂ ਦੱਸਿਆ ਕਿ ਅਕਾਲੀ ਦਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਿਸੇ ਵੀ ਪਾਰਟੀ ਦੇ ਨਾਲ ਗੱਠਜੋੜ ਕੀਤਾ ਜਾ ਸਕਦਾ ਹੈ ਪਰੰਤੂ ਅਜੇ ਇਹ ਸਮਾਂ ਉਚਿਤ ਨਹੀਂ ਹੈ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਗੱਲ ਕਰਨ ਦੇ ਲਈ |
ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੀ ਸੀਟ ਬਸਪਾ ਲਈ ਛੱਡੇ ਜਾਣ ਦੇ ਮੁੱਦੇ ਤੇ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਖੁਦ ਨੂੰ ਪੰਥਕ ਪਾਰਟੀ ਕਹਾਉਂਦੀ ਹੈ ਉਸ ਵੱਲੋਂ ਇਹ ਦੋਵੇਂ ਪੰਥਕ ਸੀਟਾਂ ਬਸਪਾ ਨੂੰ ਦੇ ਕੇ ਬਹੁਤ ਗਲਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਸੰਯੁਕਤ ਵੱਲੋਂ ਇਹ ਦੋਨੋਂ ਸੀਟਾਂ ਤੇ ਆਪ ਚੋਣ ਲੜੀ ਜਾਵੇਗੀ ਬੇਸ਼ੱਕ ਉਹ ਕਿਸੇ ਪਾਰਟੀ ਦੇ ਨਾਲ ਸਮਝੌਤਾ ਵੀ ਕਰੇ |
ਰਵਨੀਤ ਸਿੰਘ ਬਿੱਟੂ ਵੱਲੋਂ ਦਲਿਤਾਂ ਸਬੰਧੀ ਕੀਤੀ ਗਈ ਟੀਕਾ ਟਿੱਪਣੀ ਤੇ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਮੀਡੀਆ ਰਸਤੇ ਇਹ ਖ਼ਬਰ ਸੁਣੀ ਹੈ ਪ੍ਰੰਤੂ ਜੇਕਰ ਬਿੱਟੂ ਨੇ ਅਜਿਹਾ ਕੀਤਾ ਹੈ ਤਾਂ ਗਲਤ ਕੀਤਾ ਹੈ |
ਪੰਜਾਬ ਸਰਕਾਰ ਦੀ ਬੀਤੇ ਸਾਢੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਦੇ ਸੰਬੰਧ ਵਿਚ ਬੋਲਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਬੀਤੇ ਚਾਰ ਸਾਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੋਈ ਵੀ ਡੈਵਲਪਮੈਂਟ ਦਾ ਕੰਮ ਨਹੀਂ ਕੀਤਾ ਗਿਆ ਸਗੋਂ ਇਹ ਸਰਕਾਰ ਘੁਟਾਲਿਆਂ ਦੀ ਸਰਕਾਰ ਹੈ ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸੋਢੀ ਅਤੇ ਕਾਂਗੜ ਵਰਗੇ ਨੇਤਾਵਾਂ ਵੱਲੋਂ ਸਰਕਾਰ ਚ ਰਹਿੰਦਿਆਂ ਵੱਡੇ ਘੁਟਾਲੇ ਕੀਤੇ ਪਰੰਤੂ ਸਰਕਾਰ ਉਸੇ ਤਰੀਕੇ ਨਾਲ ਚੱਲ ਰਹੀ ਹੈ ਜਿਸ ਦਾ ਜੁਆਬ ਆਉਣ ਵਾਲੀਆਂ ਚੋਣਾਂ ਚ ਲੋਕ ਸਰਕਾਰ ਨੂੰ ਦੇਣਗੇ