ਗੁਰਦਾਸਪੁਰ : 2022 ਦੀਆਂ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਰਹਿ ਚੁੱਕੀ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਚੋਣਾਂ ਲੜੀਆਂ ਜਾ ਰਹੀਆਂ ਹਨ। ਵੱਡੇ ਪੱਧਰ ‘ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਅੱਜ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤਰੁਣ ਚੁੱਘ ਗੁਰਦਾਸਪੁਰ ਤੋਂ ਆਪਣੀ ਉਮੀਦਵਾਰ ਪਰਮਿੰਦਰ ਸਿੰਘ ਗਿੱਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ । ਇਸ ਮੌਕੇ ਬੋਲਦਿਆਂ ਤਰੁਣ ਚੁੱਘ ਨੇ ਵਿਰੋਧੀ ਪਾਰਟੀਆਂ ਤੇ ਖ਼ੂਬ ਸਿਆਸੀ ਵਾਰ ਕੀਤੇ। ਚੁੱਘ ਨੇ ਕਿਹਾ ਕਿ ਇਹ ਬਾਰਡਰ ਦਾ ਏਰੀਆ ਹੈ ਤੇ ਇੱਥੋਂ ਦੇ ਲੋਕਾਂ ਨੂੰ ਪਤਾ ਹੈ ਕਿ ਆਪਣੀ ਸੁਰੱਖਿਆ ਦੇ ਲਈ ਉਨ੍ਹਾਂ ਨੇ ਕਿਸ ਨੂੰ ਚੁਣਨਾ ਹੈ। ਕਿਉਂਕਿ ਲੋਕ ਜਾਣਦੇ ਹਨ ਕਿ ਇਨ੍ਹਾਂ ਨੇ ਉਸ ਨੂੰ ਨਹੀਂ ਚੁਣਨਾ ਜਿਹੜਾ ਪਾਕਿ ਨੂੰ ਚਿੱਟੇ ਝੰਡੇ ਦਿਖਾਵੇ ਬਲਕਿ ਉਸ ਨੂੰ ਚੁਣਨਾ ਹੈ ਜਿਹੜਾ ਵਿਰੋਧੀਆਂ ਨੂੰ ਮੂੰਹ ਤੋੜਵਾਂ ਜਵਾਬ ਦੇਵੇ।


ਇਸ ਮੌਕੇ ਤਰੁਣ ਚੁੱਘ ਨੇ ਕਾਂਗਰਸ ਪਾਰਟੀ ਤੇ ਸਿਆਸੀ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਗੁਆਂਢੀ ਮੁਲਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਏਜੰਡਾ ਭਾਰਤ ਵਿੱਚ ਚਲਾਇਆ ਜਾ ਰਿਹਾ ਹੈ । ਚੁੱਘ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਇਮਰਾਨ ਨੂੰ ਅਮਨ ਦਾ ਮਸੀਹਾ ਦੱਸਿਆ ਜਾ ਰਿਹਾ ਹੈ ਜਦੋਂਕਿ ਉਹ ਇੱਕ ਰਾਖਸ਼ਸ਼ ਹੈ ਜਿਹੜਾ ਕਿ ਹਰ ਰੋਜ਼ ਬਾਰਡਰ ਦੇ ਏਰੀਏ ਦੇ ਵਿਚ ਬੰਬ ਬਲਾਸਟ ਕਰਦਾ ਹੈ । ਇਸ ਮੌਕੇ ਤਰੁਣ ਚੁੱਘ ਨੇ ਦਾਅਵਾ ਕੀਤਾ ਕਿ ਹਰ ਹਾਲ ਵਿਚ ਪਰਮਿੰਦਰ ਸਿੰਘ ਗਿੱਲ ਦੀ ਗੁਰਦਾਸਪੁਰ ਵਿੱਚ ਜਿੱਤ ਹੋਵੇਗੀ ।
ਉੱਧਰ ਗੁਰਦਾਸਪੁਰ ਤੋਂ ਭਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਰਮਿੰਦਰ ਗਿੱਲ ਨੇ ਵੀ ਵਿਰੋਧੀਆਂ ਤੇ ਖੂਬ ਸਿਆਸੀ ਵਾਰ ਕੀਤੇ। ਗਿੱਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿਚ ਥੈਲੀਆਂ ਬਦਲੇ ਟਿਕਟਾਂ ਨਹੀਂ ਦਿੱਤੀਆਂ ਜਾਂਦੀਆਂ ਆਹੀ ਇੱਥੇ ਪਰਿਵਾਰਵਾਦੀ ਰਾਜਨੀਤੀ ਹੁੰਦੀ ਹੈ । ਹਾਲਾਂਕਿ ਭਾਰਤੀ ਜਨਤਾ ਪਾਰਟੀ ਨੀਤੀਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਸਮਰਪਿਤ ਹਨ।

Please follow and like us:

Similar Posts