ਸ਼੍ਰੋਮਣੀ ਅਕਾਲੀ ਦਲ ਵਲੋਂ ‘ਵਿਰਸਾ ਸਿੰਘ ਵਲਟੋਹਾ’ ਨੂੰ ਖਡੂਰ ਸਾਹਿਬ ਤੋਂ ਆਪਣਾ ਲੋਕ ਸਭਾ ਚੋਣਾਂ ਦਾ ਉਮੀਦਵਾਰ ਚੁਣਿਆ ਗਿਆ |ਜਿਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਪਹੁੰਚ ਨੇ ਵਿਰਸਾ ਸਿੰਘ ਵਲਟੋਹਾ ਨਤਮਸਤਕ ਹੋਏ ਅਤੇ ਉਹਨਾਂ ਨੇ ਪ੍ਰਮਾਤਮਾ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ| ਨਾਲ ਹੀ ਜਿੱਥੇ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਹੈ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਵੀ ਮਿਲ ਕੇ ਆਏ ਹਨ| ‘ਵਿਰਸਾ ਸਿੰਘ ਵਲਟੋਹਾ’ ਨੇ ਇਹ ਵੀ ਸਾਂਝਾ ਕੀਤਾ ਕਿ ਉਹਨਾਂ ਦੀ ਭਾਈ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਕਾਫੀ ਦੇਰ ਵਿਚਾਰ ਵਟਾਂਦਰਾ ਹੋਇਆ ਤੇ ਉਹਨਾਂ ਨੇ ਇਕ ਦੂਜੇ ਨਾਲ ਵਿਚਾਰ ਵੀ ਸਾਂਝੇ ਕੀਤੇ |
‘ਵਿਰਸਾ ਸਿੰਘ ਵਲਟੋਹਾ’ ਨੇ ਮੁਲਾਕਾਤ ਤੋਂ ਬਾਅਦ ਵੱਡਾ ਬਿਆਨ ਵੀ ਦਿੱਤਾ ਹੈ| ਉਹਨਾਂ ਨੇ ਕਿਹਾ ਕਿ “ਮੈਂ ਵੀ ਇਕ ਪੰਥਕ ਸੋਚ ਰੱਖਣ ਵਾਲਾ ਬੰਦਾ ਹੈ ,ਮੈਂ ਉਹਨਾਂ ਕੋਲੋਂ ਸਹਿਯੋਗ ਮੰਗਣ ਗਿਆ ਸੀ ਕਿਉਂਕਿ ਮੈਂ ਵੀ ਪੰਥਕ ਸੋਚ ਨਾਲ ਹੀ ਕੰਮ ਕਰਨਾ ਚਾਹੁੰਦਾ ਹਾਂ”| ‘ਵਿਰਸਾ ਸਿੰਘ ਵਲਟੋਹਾ’ ਨੇ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਮਿਲਣਾ ਉਹਨਾਂ ਦਾ ਫਰਜ਼ ਬਣਦਾ ਸੀ|
ਪੂਰੀ ਖ਼ਬਰ ਵੇਖਣ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ