
ਅੰਮ੍ਰਿਤਸਰ ਸਿਆਸੀ ਪਾਰਟੀਆਂ ਦੇ ਬਿਆਨਬਾਜ਼ੀਆਂ ਦੇ ਮਾਹੌਲ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਦੋਸਤ ਅਰੂਸਾ ਆਲਮ ਆਹਮੋ ਸਾਹਮਣੇ ਆ ਗਏ ਹਨ। ਜੀ ਹਾਂ ਅਰੂਸਾ ਆਲਮ ਵੱਲੋਂ ਨਵਜੋਤ ਸਿੰਘ ਸਿੱਧੂ ਤੇ ਗੰਭੀਰ ਦੋਸ਼ ਲਗਾਏ ਗਏ ਸੀ। ਇਨ੍ਹਾਂ ਦੋਸ਼ਾਂ ਬਾਰੇ ਪ੍ਰਤੀਕਿਰਿਆ ਦਿੰਦਿਆਂ ਨਵਜੋਤ ਸਿੰਘ ਸਿੱਧੂ ਨੇ ਇਨ੍ਹਾਂ ਨੂੰ ਬੇਬੁਨਿਆਦ ਗਰਦਾਨ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਵਿਕਾਸ ਦਾ ਮੁੱਦਾ ਲੈ ਕੇ ਚੱਲ ਰਹੇ ਹਨ ਜਿਸ ਤੋਂ ਵਿਰੋਧੀ ਉਨ੍ਹਾਂ ਨੂੰ ਭੜਕਾ ਰਹੇ ਹਨ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹ ਸਮਾਂ ਪੰਜਾਬ ਦੇ ਵਿਕਾਸ ਦਾ ਇਹ ਪੰਜਾਬ ਦੀ ਜਿੱਤ ਹੈ ਜੇ ਪੰਜਾਬ ਜਿੱਤੇਗਾ ਪੰਜਾਬੀਅਤ ਜਿੱਤੇਗੀ ਤਾਂ ਨੌਜਵਾਨਾਂ ਦਾ ਵਿਕਾਸ ਹੋਵੇਗਾ ।
ਦੱਸ ਦੇਈਏ ਕਿ ਅਰੂਸਾ ਆਲਮ ਵੱਲੋਂ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਬਾਰੇ ਵੱਡਾ ਬਿਆਨ ਦਿੱਤਾ ਗਿਆ ਸੀ ਉਨ੍ਹਾਂ ਕਿਹਾ ਸੀ ਕਿ ਪਹਿਲਾਂ ਤਾਂ ਇਹ ਆਪਣੇ ਆਪ ਵਿੱਚ ਹੀ ਸਹਿਮਤੀ ਕਰ ਲੈਣ। ਅਰੂਸਾ ਆਲਮ ਨੇ ਨਵਜੋਤ ਕੌਰ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਤੇ ਵੀ ਦੋਸ਼ ਲੱਗਦੇ ਹਨ ਕਿ ਨਵਜੋਤ ਕੌਰ ਸਿੱਧੂ ਨੇ ਭ੍ਰਿਸ਼ਟਾਚਾਰ ਕੀਤਾ ਹੈ। ਰੂਸਾਲ ਨੇ ਦੋਸ਼ ਲਾਇਆ ਕਿ ਜਿਸ ਸਮੇਂ ਨਵਜੋਤ ਸਿੰਘ ਸਿੱਧੂ ਮੰਤਰੀ ਸਨ ਤਾਂ ਉਨ੍ਹਾਂ ਦਾ ਮਹਿਕਮਾ ਨਵਜੋਤ ਕੌਰ ਸਿੱਧੂ ਵੱਲੋਂ ਹੀ ਚਲਾਇਆ ਜਾ ਰਿਹਾ ਸੀ ਅਤੇ ਨਵਜੋਤ ਸਿੰਘ ਸਿੱਧੂ ਘਰ ਬੈਠੇ ਰਹਿੰਦੇ ਸਨ । ਅਰੂਸਾ ਆਲਮ ਨੇ ਕਿਹਾ ਕਿ ਇਹ ਸਾਰੇ ਮਤਲਬਪ੍ਰਸਤ ਲੋਕ ਹਨ ਅਤੇ ਆਪੋ ਆਪਣੀ ਨਿੱਜੀ ਮੁਫਾਦਾਂ ਲਈ ਪਾਰਟੀ ਦਾ ਨੁਕਸਾਨ ਕਰ ਰਹੇ ਹਨ। ਨੇ ਕਿਹਾ ਕਿ ਉਨ੍ਹਾਂ ਦੇ ਪੰਜਾਬ ਦੌਰੇ ਮੌਕੇ ਵੀ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਤੇ ਸਿਆਸਤ ਕੀਤੀ ਜਾ ਰਹੀ ਸੀ