ਬਠਿੰਡਾ : ਵਿਧਾਨ ਸਭਾ ਚੋਣਾਂ ਦੇ ਨਜ਼ਦੀਕ ਆਉਂਦਿਆਂ ਹੀ ਸਿਆਸੀ ਬਿਆਨਬਾਜੀਆਂ ਲਗਾਤਾਰ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਵਿਰੋਧੀਆਂ ‘ਤੇ ਵਾਰ ਪਲਟਵਾਰ ਹੋ ਰਹੇ ਹਨ। ਜੇਕਰ ਗੱਲ ਕਾਂਗਰਸ ਪਾਰਟੀ ਦੀ ਕਰੀਏ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਹੋਈ ਰੇਡ ਅਤੇ ਹੋਰ ਵੱਖ ਵੱਖ ਮਸਲਿਆਂ ‘ਤੇ ਇਸ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਅੱਜ ਸਾਬਕਾ ਕੇਂਦਰੀ ਹਰਸਿਮਰਤ ਕੌਰ ਬਾਦਲ ਵੱਲੋਂ ਚਰਨਜੀਤ ਸਿੰਘ ਚੰਨੀ ਸਮੇਤ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆੜੇ ਹੱਥੀਂ ਲਿਆ। ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਕਾਂਗਰਸ ਨੇ ਸਰਕਾਰ ਨੂੰ ਹੀ ਬਦਨਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਸਿਰਫ ਕੁਰਸੀ ਦੀ ਰਾਜਨੀਤੀ ਚੱਲੀ ਹੈ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਸਰਕਾਰ ਦੌਰਾਨ ਕਾਂਗਰਸੀਆਂ ਦੇ ਚਹੇਤੀਆਂ ਅਤੇ ਉਨ੍ਹਾਂ ਦੇ ਹੀ ਧੀਆਂ ਪੁੱਤਰਾਂ ਨੂੰ ਨੌਕਰੀਆਂ ਮਿਲੀਆਂ ਹਨ। ਬੀਬੀ ਬਾਦਲ ਨੇ ਕਿਹਾ ਕਿ ਇਸ ਦੌਰਾਨ ਲੋੜਵੰਦ ਨੌਜਵਾਨ ਸੜਕਾਂ *ਤੇ ਰੁਲਦੇ ਫਿਰਦੇ ਹਨ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਝੂਠੀਆਂ ਸਹੁੰਆਂ ਦਾ ਨਤੀਜਾਂ ਜਰੂਰ ਭੁਗਤਣਗੇ।ਇਸ ਮੌਕੇ ਚਰਨਜੀਤ ਸਿੰਘ ਚੰਨੀ ਦੇ ਘਰ ਹੋਈ ਈ.ਡੀ. ਦੀ ਰੇਡ ‘ਤੇ ਵੀ ਉਨ੍ਹਾਂ ਸਖਤ ਪ੍ਰਤੀਕਿਰਿਆ ਦਿੱਤੀ। ਬੀਬੀ ਬਾਦਲ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਆਮ ਆਦਮੀ ਕਹਿੰਦੇ ਹਨ ਪਰ ਇੱਕ ਦਿਨ ਦੀ ਰੇਡ ‘ਚ ਇੰਨਾ ਕੁਝ ਮਿਲ ਗਿਆ ਹੋਰ ਰੇਡਾਂ *ਚ ਇੰਨਾ ਦੇ ਘਰ ਤੋਂ ਕੀ ਕੁੱਝ ਮਿਲੇਗਾ।ਉਨ੍ਹਾਂ ਕਿਹਾ ਕਿ ਲੋਕਾਂ ਲਈ ਖਜ਼ਾਨਾ ਖਾਲੀ ਸੀ।ਉਨ੍ਹਾਂ ਕਿਹਾ ਕਿ ਰੇਤ ਮਾਫੀਏ ਦੀ ਅਗਵਾਈ ਚਰਨਜੀਤ ਸਿੰਘ ਚੰਨੀ ਕਰ ਰਿਹਾ ਸੀ। ਬੀਬੀ ਬਾਦਲ ਨੇ ਕਿਹਾ ਕਿ ਚੰਨੀ ਕਹਿ ਰਹੇ ਹਨ ਕਿ ਈ.ਡੀ. ਦੀ ਰੇਡ ਬਦਲਾਖੋਰੀ ਦੀ ਨੀਤੀ ਹੈ ਤਾਂ ਕੀ ਪੈਸੇ ਈ.ਡੀ. ਉਨ੍ਹਾਂ ਦੇ ਘਰ ਰੱਖ ਕੇ ਗਈ ਹੈ।ਉਨ੍ਹਾਂ ਦੋਸ਼ ਲਾਇਆ ਕਿ ਤੁਸੀਂ ਵੀ ਪੰਜਾਬ *ਚ ਇਹੀ ਕੁਝ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਤੁਸੀਂ ਕਹਿੰਦੇ ਸੀ ਮੈਂ ਇਹ ਵੀ ਕੀਤਾ ਮੈਂ ਉਹ ਵੀ ਕੀਤਾ ਤੇ ਇੰਨੇ ਪੈਸੇ ਇਕੱਠੇ ਕਰਨ ਦਾ ਮੌਕਾ ਵੀ ਤੁਹਾਨੂੰ ਸ਼ਾਇਦ ਪਹਿਲੀ ਵਾਰ ਮਿਿਲਆ ਹੈ।ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਰ ਵਰਗ ਨੂੰ ਲੁੱਟਿਆ ਹੈ।