ਰੂਪਨਗਰ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲਣ ਤੋਂ ਬਾਅਦ ਸਿਆਸੀ ਅਖਾੜਾ ਤੇਜ਼ੀ ਨਾਲ ਭਖਦਾ ਜਾ ਰਿਹਾ ਹੈ। ਇਸ ਮਸਲੇ *ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਵੀ ਪ੍ਰਤੀਕਿਿਰਆ ਦਿੱਤੀ ਹੈ। ਦਰਅਸਲ ਚੀਮਾ ਦੇ ਨਾਮ *ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ *ਤੇ ਰਾਮ ਰਹੀਮ ਨੂੰ ਪੈਰੋਲ ਮਿਲਣ ਦਾ ਸਵਾਗਤ ਕੀਤਾ ਗਿਆ ਹੈ। ਇਸ ਪੋਸਟ ਦਾ ਚੀਮਾ ਵੱਲੋਂ ਹੁਣ ਵਿਰੋਧ ਕੀਤਾ ਗਿਆ ਹੈ। ਚੀਮਾਂ ਵੱਲੋਂ ਟਵੀਟ ਕਰਦਿਆਂ ਇਸ ਦਾ ਖੰਡਣ ਕੀਤਾ ਗਿਆ ਹੈ।
ਡਾ. ਦਲਜੀਤ ਸਿੰਘ ਚੀਮਾਂ ਨੇ ਟਵੀਟ ਕਰਦਿਆਂ ਲਿਿਖਆ ਕਿ, ਚੋਣਾਂ ਮੌਕੇ ਬੇਹੱਦ ਨੀਚ ਹਰਕਤਾਂ ਕੀਤੀਆਂ ਜਾਂਦੀਆਂ ਹਨ। ਰਾਮ ਰਹੀਮ ਦੀ ਪੈਰੋਲ ਤੇ ਮੇਰਾ ਜਾਅਲੀ ਵਧਾਈ ਸੰਦੇਸ਼ ਬਣਾ ਕੇ ਵਾਇਰਲ ਕੀਤਾ ਗਿਆ ਹੈ ਇਸ ਵਿਰੁੱਧ ਕੱਲ੍ਹ ਐੱਫ.ਆਈ.ਆਰ ਵੀ ਦਰਜ਼ ਕਰਵਾਈ ਜਾਵੇਗੀ। ਪੈਰੋਲ ਦੇ ਖ਼ਿਲਾਫ਼ ਮੇਰੀ ਪ੍ਰੈਸ ਕਾਨਫਰੰਸ ਸਿਆਸੀ ਵਿਰੋਧੀਆਂ ਦੇ ਮੂੰਹ ਤੇ ਕਰਾਰੀ ਚਪੇੜ ਹੈ। ਅਸਲੀਅਤ ਜਾਨਣ ਲਈ ਪ੍ਰੈਸ ਕਾਨਫਰੰਸ ਦੀ ਵੀਡੀਓ ਕਲਿੱਪ ਜ਼ਰੂਰ ਦੇਖੋ।
ਇਸ ਦੇ ਨਾਲ ਹੀ ਚੀਮਾ ਵੱਲੋਂ ਵੀਡੀਓ ਕਲਿੱਪ ਵੀ ਸਾਂਝਾ ਕੀਤਾ ਗਿਆ ਹੈ। ਜਿਸ *ਚ ਉਹ ਕਹਿ ਰਹੇ ਹਨ ਕਿ ਸਾਡੇ ਸਵਿਧਾਨ ਮੁਤਾਬਿਕ ਕੈਦੀਆਂ ਨੂੰ ਰਿਹਾਅ ਕੀਤੇ ਜਾਣ ਦੇ ਮਸਲੇ *ਤੇ ਸਿਆਸਤ ਕੀਤਾ ਜਾਣਾ ਗੈਰਕਾਨੂੰਨੀ ਹੈ।ਇਸ ਮੌਕੇ ਬੋਲਦਿਆਂ ਡਾ. ਚੀਮਾਂ ਨੇ ਭਾਈ ਰਾਜੋਆਣਾ ਜੀ ਨੂੰ ਮਿਲੀ ਪੈਰੋਲ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਰਾਜੋਆਣਾ ਜੀ ਵੱਲੋਂ 24 ਤੋਂ 25 ਸਾਲ ਦੀ ਸਜ਼ਾ ਕੱਟ ਲਈ ਗਈ ਹੈ ਅਤੇ ਫਿਰ ਵੀ ਉਨ੍ਹਾਂ ਨੂੰ ਮਾਤਰ ਇੱਕ ਘੰਟੇ ਦੀ ਪੈਰੋਲ ਮਿਲੀ ਹੈ। ਡਾ. ਚੀਮਾ ਨੇ ਕਿਹਾ ਕਿ ਪ੍ਰੋ: ਦਵਿੰਦਰਪਾਲ ਭੁੱਲਰ ਵੀ ਕਿੰਨੀ ਲੰਬੀ ਸਮਾਂ ਕੱਟ ਚੁਕੇ ਹਨ ਤੇ ਕੇਜਰੀਵਾਲ ਦੀ ਸਰਕਾਰ ਨੇ ਉਨ੍ਹਾਂ ਦੀ ਰਿਹਾਈ ਦੀ ਫਾਇਲ ਤਿੰਨ ਵਾਰ ਰੱਦ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਜਿਹੜੇ ਵਿਅਕਤੀ ਨੂੰ ਤਿੰਨ ਸਜ਼ਾਵਾਂ ਉਮਰ ਕੈਦ ਦੀਆਂ ਮਿਲੀਆਂ ਹਨ ਇਸ ਦੇ ਬਾਵਜੂਦ ਵੀ ਚੋਣਾਂ ਦੇ ਸਮੇਂ *ਚ ਪੈਰੋਲ ਦਿੱਤੀ ਗਈ ਹੈ। ਜਿਹੜੀ ਕਿ ਸਿਆਸੀ ਹੈ।