ਅੰਮ੍ਰਿਤਸਰ : ਕਾਂਗਰਸ ਪਾਰਟੀ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੁੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਅੰਮ੍ਰਿਤਸਰ ਪੂਰਬੀ ਵਿਚ ਪਰਜਾਪਤ, ਅਨੁਸੂਚਿਤ ਜਾਤੀ ਤੇ ਪਛੜੀਆਂ ਸ਼੍ਰੇਣੀਆਂ ਦੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਇਸਦੇ ਉਮੀਦਵਾਰ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਡਟਵੀਂ ਹਮਾਇਤ ਦਾ ਐਲਾਨ ਕਰ ਦਿੱਤਾ।

ਇਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹ ਕਿ ਉਹ ਇਸ ਕਰ ਕੇ ਕਾਂਗਰਸ ਪਾਰਟੀ ਛੱਡ ਰਹੇ ਹਨ ਕਿਉਂਕਿ ਨਵਜੋਤ ਸਿੱਧੂ ਨੇ ਉਹਨਾਂ  ਅਤੇ ਵਰਕਰਾਂ ਨੁੰ ਪਿਛਲੇ ਪੰਜ ਸਾਲਾਂ ਵਿਚ ਪੂਰੀ ਤਰਾਂ ਅਣਗੌਲਿਆਂ ਕੀਤਾ। ਇਸ ਮੌਕੇ ਗੁਆਂਢੀ ਹਲਕਿਆਂ ਤੋਂ ਵੀ ਕਾਂਗਰਸੀ ਆਗੂ ਅਕਾਲੀ ਦਲ ਵਿਚ ਸ਼ਾਮਲ ਹੋਏ।

ਪਰਜਾਪਤ ਸਮਾਜ ਦੇ ਆਗੂ ਵਰਿੰਦਰਪਾਲ ਸਿੰਘ ਰਿਸ਼ੀ ਨੇ ਕਿਹਾ ਕਿ ਸਿੱਧੂ ਨੇ ਇਹਨਾਂ ਸਾਲਾਂ ਦੌਰਾਨ ਪਾਰਟੀ ਦੇ ਵਰਕਰਾਂ ਨੁੰ ਪੂਰੀ ਤਰਾਂ ਅਣਗੌਲਿਆਂ ਕੀਤਾ ਤੇ ਹੁਣ ਉਹਨਾਂ ਨੁੰ ਨਿਯੁਕਤ ਪੱਤਰ ਵੰਡ ਕੇ ਉਹਨਾਂ ਦੀ ਵਫਾਦਾਰੀ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਵਰਕਰ ਸਿੱਧੂ ਦੇ ਰੁੱਖੇ ਵਿਹਾਰ ਤੇ ਸਭ ਦਾ ਅਪਮਾਨ ਕਰਨ ਦੇ ਵਤੀਰੇ ਤੋਂ ਔਖੇ ਹਨ।

ਸੀਨੀਅਰ ਕਾਂਗਰਸੀਆਗੂ ਮਨਜੀਤ ਸਿੰਘ ਵੇਰਕਾ, ਜੋ ਇਸ ਮੌਕੇ ਅਕਾਲੀ ਦਲ ਵਿਚ ਸ਼ਾਮਲ ਹੋਏ, ਨੇ ਕਿਹਾ ਕਿ ਉਹ ਪਿਛਲੇ 45 ਸਾਲਾਂ ਤੋਂ ਨਿਰਸਵਾਰਥ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਸਨ। ਉਹਨਾਂ ਕਿਹਾ ਕਿ ਉਹਨਾਂ ਦਾ ਸਿੱਧੂ ਤੋਂ ਮਨ ਭਰ ਗਿਆ ਕਿਉਂਕਿ ਸਿੱਧੂ ਨੇ ਕੋਰੋਨਾ ਕਾਲ ਵਿਚ ਉਹਨਾਂ ਨੁੰ ਝੁਠ ਬੋਲਿਆ ਕਿ ਉਹ ਗਰੀਬਾਂ ਲਈ ਰਾਸ਼ਨ ਭੇਜ ਰਹੇ ਹਨ ਪਰ ਕੋਈ ਰਾਸ਼ਨ ਨਹੀਂ ਭੇਜਿਆ।

ਉਘੇ ਆਗੂ ਰਘਬੀਰ ਸਿੰਘ ਰਾਜਾਸਾਂਸੀ ਨੇ ਵੀ ਇਸ ਮੌਕੇ ਸਰਦਾਰ ਮਜੀਠੀਆ ਦੀ ਹਮਾਇਤ ਦਾ ਐਲਾਨ ਕੀਤਾ।

Please follow and like us:

Similar Posts