ਖੇਮਕਰਨ, ਪੱਟੀ, ਖਡੂਰ ਸਾਹਿਬ (ਤਰਨਤਾਰਨ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ‘ਤੇ ਨਿਸਾਨਾ ਸਾਧਿਆ ਹੈ। ਮਾਨ ਨੇ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਗਰੀਬ ਅਤੇ ਆਮ ਆਦਮੀ ਦਾ ਜਿੰਨਾ ਮਰਜੀ ਡਰਾਮਾ ਕਰ ਲਵੇ, ਪਰ ਪੰਜਾਬ ਦੇ ਲੋਕ ਇਸ ਵਾਰ ਭ੍ਰਿਸਟ ਅਤੇ ਮਾਫੀਆ ਨੇਤਾਵਾਂ ਨੂੰ ਨਹੀਂ ਚੁਣਨ ਵਾਲੇ। ਪੰਜਾਬ ਨੂੰ ਮਾਫੀਆ ਸਰਕਾਰ ਦੀ ਨਹੀਂ, ਇਮਾਨਦਾਰ ਸਰਕਾਰ ਦੀ ਲੋੜ ਹੈ। ਇਸ ਲਈ ਪੰਜਾਬ ਦੀ ਜਨਤਾ ਚੰਗੇ ਅਤੇ ਇਮਾਨਦਾਰ ਲੋਕਾਂ ਨੂੰ ਹੀ ਚੁਣੇਗੀ।
ਵੀਰਵਾਰ ਨੂੰ ਭਗਵੰਤ ਮਾਨ ਨੇ ਤਰਨਤਾਰਨ ਜਲਿੇ ਦੇ ਕਈ ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ। ਇੱਥੇ ਉਨਾਂ ਹਲਕਾ ਖੇਮਕਰਨ ਤੋਂ ‘ਆਪ’ ਉਮੀਦਵਾਰ ਸਰਵਣ ਸਿੰਘ ਧੁੰਨ, ਪੱਟੀ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਅਤੇ ਖਡੂਰ ਸਾਹਿਬ ਤੋਂ ‘ਆਪ’ ਉਮੀਦਵਾਰ ਮਨਜਿੰਦਰ ਸਿੰਘ ਲਾਲਪੁਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ‘ਆਪ’ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਮਾਨ ਨੇ ਕਈ ਥਾਵਾਂ ‘ਤੇ ਲੋਕਾਂ ਨੂੰ ਸੰਬੋਧਨ ਕੀਤਾ। ਮਾਨ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸਾਹ ਸੀ। ਲੋਕਾਂ ਨੇ ਮਾਨ ਦਾ ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਜਿੱਤ ਨੂੰ ਲੈਕੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ‘ਤੇ ਮਾਨ ਦੇ ਨਾਲ ‘ਆਪ’ ਉਮੀਦਵਾਰਾਂ ਸਮੇਤ ਪਾਰਟੀ ਦੇ ਕਈ ਸੂਬਾਈ ਅਤੇ ਸਥਾਨਕ ਨੇਤਾ ਮੌਜੂਦ ਸਨ।
ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਭ੍ਰਿਸਟਾਚਾਰ ਅਤੇ ਮਾਫੀਆ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ ਹੈ। ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਨੂੰ ਲੁੱਟਿਆ ਅਤੇ ਜਨਤਾ ਦੇ ਪੈਸੇ ਨਾਲ ਆਪਣਾ ਖਜਾਨਾ ਭਰਿਆ। ਆਮ ਆਦਮੀ ਦਿਨੋਂ-ਦਿਨ ਗਰੀਬ ਹੁੰਦਾ ਜਾ ਰਿਹਾ ਹੈ, ਪਰ ਇਨਾਂ ਨੇਤਾਵਾਂ ਦੀ ਦੌਲਤ ਦਿਨ ਦੁਗਣੀ ਰਾਤ ਚੌਗਣੀ ਦਰ ਦੇ ਹਿਸਾਬ ਨਾਲ ਵਧ ਰਹੀ ਹੈ। ਪੰਜਾਬ ਨੂੰ ਬਚਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਭ੍ਰਿਸਟ ਅਤੇ ਮਾਫੀਆ ਨੇਤਾਵਾਂ ਨੂੰ ਸੱਤਾ ਤੋਂ ਬਾਹਰ ਕਰਨਾ ਹੋਵੇਗਾ।
ਮਾਨ ਨੇ ਕਿਹਾ ਕਿ ਨੇਤਾਵਾਂ ਅਤੇ ਨਸ਼ਾਂ ਮਾਫੀਆ ਦੀ ਗਠਜੋੜ ਕਾਰਨ ਪੰਜਾਬ ਵਿਚ ਹਰ ਪਾਸੇ ਧੜੱਲੇ ਨਾਲ ‘ਚਿੱਟਾ’ ਮਿਲਦਾ ਹੈ। ਨਸੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ ਪੁਲਿਸ-ਪ੍ਰਸਾਸਨ ਦਾ ਕੋਈ ਡਰ ਨਹੀਂ ਹੈ, ਕਿਉਂਕਿ ਉਨਾਂ ਨੂੰ ਸੱਤਾ ਦੀ ਸੁਰੱਖਿਆ ਪ੍ਰਾਪਤ ਹੁੰਦੀ ਹੈ। ਡਰੱਗ ਮਾਫੀਆ ਅਤੇ ਸੱਤਾਧਾਰੀ ਨੇਤਾਵਾਂ ਨੇ ਮਿਲ ਕੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦੀ ਦੇ ਕੰਢੇ ਪਹੁੰਚਾ ਦਿੱਤਾ ਹੈ। ਉਨਾਂ ਨੂੰ ਨਸਅਿਾਂ ਦੀ ਦਲਦਲ ਵਿੱਚ ਫਸ ਕੇ ਉਨਾਂ ਦੀ ਜੰਿਦਗੀ ਤਬਾਹ ਕਰ ਦਿੱਤਾ ਹੈ। ਅਸੀਂ ਇਸ ਗੱਠ-ਤੁੱਪ ਨੂੰ ਤੋੜਾਂਗੇ ਅਤੇ ਪੰਜਾਬ ਵਿੱਚੋਂ ਡਰੱਗ ਮਾਫੀਆ ਨੂੰ ਖਤਮ ਕਰਾਂਗੇ। ਅਸੀਂ ਪੰਜਾਬ ਦੀ ਨੌਜਵਾਨਾਂ ਨੂੰ ਨਸਅਿਾਂ ਦੀ ਦਲਦਲ ਵਿੱਚੋਂ ਕੱਢ ਕੇ ਉਨਾਂ ਨੂੰ ਚੰਗੀ ਸਿੱਖਿਆ ਅਤੇ ਰੁਜਗਾਰ ਦੇਵਾਂਗੇ।
ਮਾਨ ਨੇ ਕਿਹਾ ਕਿ ਸਰਕਾਰ ਦੀ ਲੁੱਟ ਅਤੇ ਭ੍ਰਿਸਟਾਚਾਰ ਤੋਂ ਪੰਜਾਬ ਦੀ ਜਨਤਾ ਹੁਣ ਤੰਗ ਆ ਚੁੱਕੀ ਹੈ। ਸਰਕਾਰੀ ਦਫਤਰਾਂ ਵਿੱਚ ਬਿਨਾਂ ਪੈਸੇ ਤੋਂ ਕੋਈ ਵੀ ਕੰਮ ਨਹੀਂ ਹੁੰਦਾ। ਪੈਸੇ ਦੇਣ ਤੋਂ ਬਾਅਦ ਵੀ ਕੰਮ ਨਹੀਂ ਹੁੰਦਾ। ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਦਫਤਰਾਂ ਦੀ ਵਿਵਸਥਾ ਨੂੰ ਬਦਲੇਗੀ ਅਤੇ ਉਸਨੂੰ ਰਿਸਵਤ ਦੇ ‘ਕੈਸ ਕਲੈਕਸਨ ਸੈਂਟਰ’ ਦੀ ਥਾਂ ਆਮ ਲੋਕਾਂ ਨੂੰ ਸਹੂਲਤਾਂ ਦੇਣ ਵਾਲੀ ਥਾਂ ਬਣਾਏਗੀ। ਅਸੀਂ ਪੰਜਾਬ ਵਿੱਚੋਂ ਮਾਫੀਆ ਅਤੇ ਭ੍ਰਿਸਟਾਚਾਰ ਨੂੰ ਪੂਰੀ ਤਰਾਂ ਖਤਮ ਕਰਾਂਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਾਂਗੇ।