ਪਟਿਆਲਾ : ਪਟਿਆਲਾ ਦਿਹਾਤੀ ਚ ਪੈਂਦੇ ਪਿੰਡ ਚਲੈਲਾਚ ਸਿਆਸਤ ਉਸ ਸਮੇਂ ਗਰਮਾ ਗਈ ਜਦੋਂ ਪੁੱਤਰ ਮੋਹਿਤ ਮੋਹਿੰਦਰਾ ਦੇ ਹੱਕ ਵਿਚ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਚੋਣ ਮੈਦਾਨ ਵਿਚ ਉੱਤਰ ਆਏ।ਇਸ ਮੌਕੇ ਪਿੰਡਾਂ ਦੇ ਲੋਕਾਂ ਵਿਚ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਨੂੰ ਦੇਖ ਕੇ ਭਾੜੀ ਭੀੜ ਉਮੜ ਆਈ। ਜਿਨ੍ਹਾਂ ਵਲੋਂ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਦਾ ਭਰਵਾਂ ਸਵਾਗਤ ਕੀਤਾ ਤੇ ਮੋਹਿਤ ਮੋਹਿੰਦਰਾ ਦੇ ਹੱਕ ਵਿਚ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਪਾ ਕੇ ਜਿੱਤ ਦਵਾਉਣ ਦਾ ਵਿਸ਼ਵਾਸ ਦਵਾਉਣ ਦੇ ਨਾਲ ਪੂਰਜ਼ੋਰ ਸਮਰਥਨ ਵੀ ਕੀਤਾ।
ਇਸ ਮੌਕੇ ਬ੍ਰਹਮ ਮੋਹਿੰਦਰਾ ਨੇ ਕਿਹਾ ਕਿ ਸਥਾਨਕ ਲੋਕਾਂ ਵੱਲੋਂ ਮਿਲ ਰਹੇ ਪਿਆਰ ਅਤੇ ਵਿਸ਼ਵਾਸ ਨੂੰ ਬਰਕਰਾਰ ਰੱਖਣ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਵਿਚ ਹਲਕਾ ਪਟਿਆਲਾ ਦਿਹਾਤੀ ਵਿਚ ਰਿਕਾਰਡਤੋੜ ਵਿਕਾਸ ਕਾਰਜ਼ ਹੋਏ ਹਨ, ਜਿਸ ਕਾਰਨ ਹਲਕਾ ਦਿਹਾਤੀ ਚ ਪੈਂਦੇ ਪਿੰਡਾਂ ਦੇ ਸ਼ਹਿਰੀ ਇਲਾਕਿਆਂ ਦੇ ਵਿਚ ਖੁੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਉਸੀ ਅਧਾਰ ਤੇ ਅੱਜ ਉਹ ਆਪਣੇ ਪੁੱਤਰ ਮੋਹਿਤ ਮੋਹਿੰਦਰਾ ਦੇ ਹੱਕ ਵਿਚ ਵੋਟਾਂ ਮੰਗਣ ਲਈ ਆਏ ਹਨ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਵਲੋਂ ਪਟਿਆਲਾ ਹਲਕਾ ਹੀ ਨਹੀਂ ਬਲਕਿ ਪੂਰੇ ਸੂਬੇ ਭਰ ਵਿਚ ਬਹੁਪੱਖੀ ਵਿਕਾਸ ਕਾਰਜ਼ ਕਰਵਾਏ ਗਏ ਹਨ। ਜਿਨ੍ਹਾਂ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਵਲੋਂ 111 ਦਿਨਾਂ ਵਿਚ ਜੋ ਕਾਰਜ਼ ਕਰਵਾਏ ਗਏ ਹਨ ਉਹ ਸ਼ਲਾਘਾਯੋਗ ਹਨ।ਇਨ੍ਹਾਂ ਵਿਚ ਲੋਕਾਂ ਦੇ ਬਕਾਏ ਬਿੱਲ ਮੁਆਫ਼, ਕਿਸਾਨੀ ਅੰਦੋਲਨਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ, ਸ਼ਗਨ ਸਕੀਮ 21 ਹਜ਼ਾਰ ਤੋਂ 51 ਹਜ਼ਾਰ ਕਰਨੀ, ਬਿਜ਼ਲੀ ਬਿੱਲਾਂ ੱਚ 3 ਰੁਪਏ ਯੂਨਿਟ ਕਟੌਤੀ, ਪਾਣੀ ਦਾ ਬਿੱਲ 50 ਰੁਪਏ ਕਰਨਾ ਆਦਿ ਲੋਕ ਪੱਖੀ ਸਕੀਮਾਂ ਚਲਾਈਆਂ ਗਈਆਂ ਹਨ। ਇਨ੍ਹਾਂ ਸਕੀਮਾਂ ਕਾਰਨ ਹੀ ਅੱਜ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਬ੍ਰਹਮ ਮੋਹਿੰਦਰਾ ਨੇ ਵਿਰੋਧੀ ਧਿਰਾਂ ਵਰ੍ਹਦਿਆਂ ਕਿਹਾ ਕਿ ਦਿੱਲੀ ਵਾਲਿਆਂ ਵਲੋਂ ਜੋ ਗਰੰਟੀਆਂ ਦੇ ਵਾਅਦੇ ਕੀਤੇ ਜਾ ਰਹੇ ਹਨ ਉਹ ਆਪਣੀ ਦਿੱਲੀ ਵਿਚ ਪਹਿਲਾਂ ਕਿਉਂ ਨਹੀਂ ਲਾਗੂ ਕੀਤੀਆਂ ਗਈਆਂ ਹਨ। ਜਿਥੋਂ ਤੱਕ ਸ਼ੋ੍ਰਮਣੀ ਅਕਾਲੀ ਦਲ ਦਾ ਸਵਾਲ ਹੈ ਉਸ ਦਾ ਸੰਤਾਪ ਪਹਿਲਾਂ ਹੀ ਲੋਕ 10 ਸਾਲਾਂ ਦੇ ਕਾਰਜ਼ਕਾਲ ਵਿਚ ਭੋਗ ਚੁੱਕੇ ਹਨ। ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਸੱਤਾ ਵਿਚ ਆਉਣ ਦਾ ਭੁੱਲੇਖਾ ਦਿਮਾਗ ਵਿਚੋਂ ਦੂਰ ਦੇਣਾ ਚਾਹੀਦਾ ਹੈ। ਬ੍ਰਹਮ ਮੋਹਿੰਦਰਾ ਨੇ ਕਿਹਾ ਕਿ ਮੋਹਿਤ ਮੋਹਿੰਦਰਾ ਜਨਤਾ ਦੀਆਂ ਉਮੀਦਾਂ ਅਤੇ ਵਿਸ਼ਵਾਸ ਟੁੱਟਣ ਨਹੀਂ ਦੇਣਗੇ। ਉਨ੍ਹਾਂ ਦਾ ਮਕਸਦ ਬਤੌਰ ਵਿਧਾਇਕ ਇਸ ਹਲਕੇ ਦਾ ਬਹੁਪੱਖੀ ਵਿਕਾਸ ਅਤੇ ਸਾਰੇ ਵਰਗਾਂ ਅਤੇ ਧਰਮਾਂ ਵਿਚਕਾਰ ਆਪਸੀ ਸਦਭਾਵਨਾ ਦਾ ਮਾਹੌਲ ਉਪਲੱਬਧ ਕਰਵਾਉਣਾ ਹੈ।ਇਸ ਮੌਕੇ ਗਗਨਦੀਪ ਸਿੰਘ, ਜਗਤਾਰ ਸਿੰਘ, ਮਨਦੀਪ ਕੌਰ, ਸ਼ਿੰਦਾ ਖਾਨ, ਦੀਪ ਟਿਵਾਣਾ, ਪੀਤੂ ਖਾਨ, ਸਿੰਗਾਰਾ ਸਿੰਘ, ਅਮਰਜੀਤ ਸਿੰਘ, ਮੋਨੂੰ ਸ਼ਰਮਾ ਆਦਿ ਹਾਜ਼ਰ ਸਨ।