ਕੀ ਗੋਲਡਨ ਹੱਟ ਵਾਂਗੂ ਬਾਕੀ ਦੇ ਢਾਬਿਆਂ ਨੂੰ ਵੀ ਹੈ ਖ਼ਤਰਾ ? Gurnam Singh Chaduni
ਹਰਿਆਣਾ: ਸਿੰਧੂ ਬਾਰਡਰ, ਹਰਿਆਣਾ ਸਥਿਤ ਗੋਲਡਨ ਹਟ ਹੋਟਲ ਦੇ ਦੋ ਦਿਨਾਂ ਤੋਂ ਹਰਿਆਣਾ ਪ੍ਰਸ਼ਾਸਨ ਨੇ ਪੱਥਰ ਅਤੇ ਬੈਰੀਕੇਡ ਲਗਾਏ ਹੋਏ ਹਨ।
ਦੱਸ ਦਈਏ ਕਿ ਕੁੰਡੀ ਕੁੰਡਲੀ ਬਾਰਡਰ ਉੱਤੇ ਇਹ ਉਹੀ ਹੋਟਲ ਹੈ ਜਿੱਥੇ ਕਿਸਾਨਾਂ ਲਈ ਫ੍ਰੀ ਸਮਾਨ ਅਤੇ ਲੰਗਰ, ਹੋਟਲ ਦੇ ਮਾਲਕ ਰਾਮ ਸਿੰਘ ਰਾਣਾ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਸੀ।
ਇਸ ਦੇ ਚੱਲਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਇਸ ਹੋਟਲ ਨੂੰ ਬੰਦ ਕੀਤੇ ਜਾਣ ਮਗਰੋਂ ਪਾਣੀਪਤ ਤੋਂ ਜਲੰਧਰ ਤੱਕ ਦੇ ਸਾਰੇ ਢਾਬੇ ਵਾਲਿਆਂ ਅਤੇ ਪੈਟਰੋਲ ਪੰਪ ਵਾਲਿਆਂ ਨੂੰ ਅਪੀਲ ਕੀਤੀ ਕੀ ਜੋ ਗੋਲਡਨ ਹੱਟ ਹੋਇਆ ਉਹੀ ਕੁਝ ਬਾਕੀ ਦੇ ਢਾਬੇ ਵਾਲਿਆਂ ਨਾਲ ਕੇਂਦਰ ਸਰਕਾਰ ਕਰਨ ਦੀ ਫਿਰਾਕ ‘ਚ ਹੈ ।
ਇਸ ਲਈ ਸਾਰੇ ਇਕੱਠੇ ਹੋ ਜਾਓ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪ੍ਰਾਈਵੇਟ ਕੰਪਨੀਆਂ ਸੜਕਾਂ ਤੇ ਢਾਬੇ ਖੋਲ੍ਹ ਲੈਣਗੀਆਂ ਅਤੇ ਚਾਹ ਦਾ ਕੱਪ ਵੀ 100-150 ਰੁਪਏ ਦਾ ਮਿਲੇਗਾ ।ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕੀ ਇਹ ਢਾਬੇ ਜਾਣਬੁੱਝ ਕੇ ਬੰਦ ਕਰਾਏ ਜਾ ਰਹੇ ਹਨ ਤਾਂ ਜੋ ਅੱਗੇ ਵੱਡੀਆਂ ਕੰਪਨੀਆਂ ਆਪਣੇ ਢਾਬੇ ਖੋਲ੍ਹ ਸਕਣ ਜਿੱਥੇ ਚਾਹ ਦਾ ਕੱਪ ਵੀ ਸੌ ਰੁਪਏ ਦਾ ਮਿਲੇਗਾ