ਜਲਦ ਕਿਸਾਨੀ ਅੰਦੋਲਨ ‘ਚ ਪਹੁੰਚ ਸਕਦੇ ਨੇ ਭਾਜਪਾ ਦੇ ਸਾਬਕਾ ਨੇਤਾ ਅਨਿਲ ਜੋਸ਼ੀ l
ਪੰਜਾਬ ਦੇ ਅਕਾਲੀ-ਭਾਜਪਾ ਦੇ ਸਮੇਂ ਦੇ ਬਣੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਅੱਜ ਕੱਲ੍ਹ ਪੂਰੇ ਵਿਵਾਦਾਂ ਵਿਚ ਨਜ਼ਰ ਆ ਰਹੇ ਹਨ | ਜੇਕਰ ਗੱਲ ਕੀਤੀ ਜਾਵੇ ਤਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਤੇ ਉਹ ਪਹਿਲੇ ਭਾਜਪਾ ਦੇ ਨੇਤਾ ਹਨ, ਜਿਨ੍ਹਾਂ ਵੱਲੋਂ ਖੁੱਲ੍ਹ ਕੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਗਈ ਸੀ | ਜਿਸ ਤੋਂ ਬਾਅਦ ਭਾਜਪਾ ਵੱਲੋਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਸੀ, ਜਿਸਦੇ ਚਲਦਿਆਂ ਕੱਲ੍ਹ ਅਨਿਲ ਜੋਸ਼ੀ ਨੂੰ ਭਾਜਪਾ ਚੋਂ 6 ਸਾਲ ਲਈ ਬਾਹਰ ਕੱਢ ਦਿੱਤਾ ਗਿਆ | ਇਸ ਤੇ ਬੋਲਦੇ ਹੋਏ ਅਨਿਲ ਜੋਸ਼ੀ ਦਾ ਕਹਿਣਾ ਹੈ ਕਿ ਭਾਜਪਾ ਵਿੱਚ ਉਨ੍ਹਾਂ ਵੱਲੋਂ ਆਪਣੀ ਸਾਰੀ ਜ਼ਿੰਦਗੀ ਨਿਛਾਵਰ ਕੀਤੀ ਗਈ ਲੇਕਿਨ ਭਾਜਪਾ ਵੱਲੋਂ ਉਨ੍ਹਾਂ ਦੇ ਦਿਲ ਤੇ ਠੇਸ ਪਹੁੰਚਾਈ ਹੈ | ਕਿਉਂਕਿ ਉਨ੍ਹਾਂ ਵੱਲੋਂ ਕਾਰਨ ਦੱਸੋ ਨੋਟਿਸ ਤੋਂ ਬਾਅਦ ਮੈਨੂੰ 6 ਸਾਲ ਲਈ ਭਾਜਪਾ ਚੋਂ ਬਾਹਰ ਕੱਢ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੈਂ ਹੁਣ ਖੁੱਲ੍ਹ ਕੇ ਕਿਸਾਨਾਂ ਦੇ ਹੱਕ ਵਿਚ ਆਵਾਂਗਾ ਅਤੇ ਦਿੱਲੀ ਵੀ ਜ਼ਰੂਰ ਹੋ ਕੇ ਆਵਾਂਗਾ | ਅਨਿਲ ਜੋਸ਼ੀ ਦੇ ਮੁਤਾਬਕ ਲਗਾਤਾਰ ਹੀ ਉਨ੍ਹਾਂ ਵੱਲੋਂ ਪੰਜਾਬ ਅਤੇ ਪੰਜਾਬ ਦੀ ਭਾਜਪਾ ਦੀ ਬਿਹਤਰੀ ਵਾਸਤੇ ਕਈ ਕਦਮ ਚੁੱਕੇ ਗਏ ਸਨ | ਉਹ ਉਸ ਫ਼ੈਸਲੇ ਤੋਂ ਹੈਰਾਨ ਅਤੇ ਪ੍ਰੇਸ਼ਾਨ ਵੀ ਹਨ | ਅਨਿਲ ਜੋਸ਼ੀ ਨੂੰ ਕੱਲ੍ਹ ਪਾਰਟੀ ਵੱਲੋਂ 6 ਸਾਲ ਲਈ ਬਾਹਰ
ਕੱਢਣਾ ਨਿਸ਼ਚਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕੇ, ਉਸ ਤੋਂ ਬਾਅਦ ਕਈ ਰਾਜਨੀਤਿਕ ਲੋਕਾਂ ਦੇ ਫੋਨ ਮੈਨੂੰ ਆ ਰਹੇ ਹਨ ਅਤੇ ਉਹ ਆਪਣੇ ਨਾਲ ਹੋਣ ਦਾ ਦਾਅਵਾ ਵੀ ਕਰ ਰਹੇ ਹਨ |
ਅਨਿਲ ਜੋਸ਼ੀ ਨੇ ਕਿਹਾ ਕਿ ਰਾਜਨੇਤਾ ਦਾ ਹਮੇਸ਼ਾ ਇਕੋ ਹੀ ਟੀਚਾ ਹੁੰਦਾ ਹੈ ਚੋਣ ਲੜਨਾ ਉਹ ਮੈਂ ਜ਼ਰੂਰ ਲੜਾਂਗਾ ਪਰ ਕਿਸ ਪਾਰਟੀ ਵਲੋਂ ਲੜਨਾ ਹੈ ਉਹ ਅਜੇ ਸਮਾਂ ਤੈਅ ਨਹੀਂ ਕੀਤਾ ਗਿਆ | ਅਨਿਲ ਜੋਸ਼ੀ ਵੱਲੋਂ ਲਗਾਤਾਰ ਹੀ ਭਾਜਪਾ ਦੇ ਵੱਡੇ ਲੀਡਰਾਂ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੋਈ ਵੀ ਕੇਸ ਨਹੀਂ ਹੈ |ਜਿਸ ਨੂੰ ਕਿਸੀ ਕੋਰਟ ਵਿਚ ਲੜਿਆ ਜਾ ਸਕੇ | ਉਨ੍ਹਾਂ ਕਿਹਾ ਕਿ ਉਹ ਪੰਜਾਬ ਭਾਜਪਾ ਦੀ ਬਿਹਤਰੀ ਲਈ ਹਮੇਸ਼ਾ ਹੀ ਆਵਾਜ਼ ਚੁੱਕਦੇ ਹਨ ਅਤੇ ਚੁੱਕਦੇ ਰਹਿਣਗੇ |
ਇਸ ਤੇ ਬੋਲਦਿਆਂ ਅਨਿਲ ਜੋਸ਼ੀ ਨੇ ਕਿਹਾ ਕਿ ਜੇਕਰ ਭਾਜਪਾ ਵੱਲੋਂ ਮੈਨੂੰ ਕਿਸਾਨਾਂ ਦੇ ਕਰਕੇ ਆਪਣੀ ਪਾਰਟੀ ਚੋ 6 ਸਾਲ ਲਈ ਕੱਢਿਆ ਗਿਆ ਅਤੇ ਉਹ ਮੇਰੇ ਵਾਸਤੇ ਗੋਲਡ ਮੈਡਲ ਤੋਂ ਵੀ ਵਧ ਕੇ ਹੈ ਅਤੇ ਮੈਂ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਖੁੱਲ੍ਹ ਕੇ ਸਾਹਮਣੇ ਆ ਸਕਦਾ ਹੈ |