ਜੇਲ੍ਹ ‘ਚ ਨਸ਼ੇ ਦੀ ਸਪਲਾਈ ਕਰਦਾ ਵੀਸੀ ਓਪਰੇਟਰ ਗ੍ਰਿਫ਼ਤਾਰ, ਨਸ਼ੀਲੀ ਸਮੱਗਰੀ ਵੀ ਹੋਈ ਬਰਾਮਦ
ਪਟਿਆਲਾ : ਪਟਿਆਲਾ ਦੀ ਸੈਂਟਰਲ ਜੇਲ ਦੇ ਵਿੱਚ ਬੰਦ ਕੈਦੀਆਂ ਨੂੰ ਨਸ਼ੇ ਦੀ ਸਪਲਾਈ ਕਰਦਾ, ਵੀ ਸੀ ਅਪਰੇਟਰ ਜਤਿੰਦਰ ਕੁਮਾਰ ਪਟਿਆਲਾ ਜੇਲ ਪ੍ਰਸ਼ਾਸਨ ਨੇ ਗਿਰਫ਼ਤਾਰ ਕਰ ਲਿਆ, ਜਿਸ ਦੇ ਕੋਲੋਂ ਪੁਲਿਸ ਨੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ | ਪੁਲਿਸ ਵਲੋਂ ਜਤਿੰਦਰ ਕੁਮਾਰ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਗਿਆ |
ਇਸ ਸਾਰੇ ਮਾਮਲੇ ਦੀ ਪੁਸ਼ਟੀ ਥਾਣਾ ਤ੍ਰਿਪੁੜੀ,ਪਟਿਆਲਾ ਦੇ ਮੁਖੀ ਹੈਰੀ ਬੋਪਾਰਾਏ ਨੇ ਦਿਤੀ |
ਉਹਨਾਂ ਜਾਣਕਾਰੀ ਦਿੰਦੇ ਹੋਏ ,ਦੱਸਿਆ ਕੇ ਉਹਨਾਂ ਨੂੰ ਜੇਲ ਪ੍ਰਸ਼ਾਸਨ ਵਲੋਂ ਇਕ ਪੱਤਰ ਪ੍ਰਾਪਤ ਹੋਇਆ ਸੀ, ਜਿਸ ਚ ਦੱਸਿਆ ਸੀ ਕਿ ਜੇਲ ਦੇ ਅੰਦਰ ਵੀ ਸੀ ਅਪਰੇਟਰ ਜਤਿੰਦਰ ਕੁਮਾਰ ਵਲੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ, ਜੋ ਕੇ ਕੈਦੀਆਂ ਨੂੰ ਸਪਲਾਈ ਕੀਤੇ ਜਾਂਦੇ ਸਨ |

Please follow and like us:

Similar Posts