ਸ੍ਰੀ ਅੰਮ੍ਰਿਤਸਰ ਸਾਹਿਬ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਜੂਨ 1984 ਦੌਰਾਨ ਵਾਪਰੇ ਘਲੂਘਾਰੇ ਦਾ ਰਿਕਾਰਡ, ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇਕੱਠਾ ਕਰਨ ਦੀ ਜਾਣਕਾਰੀ ਦਿਤੀ ਗਈ |
ਉਹਨਾਂ ਨੇ ਦੱਸਿਆ ਕੇ ਜੋ ਵੀ ਚਸ਼ਮਦੀਦ ਇਸ ਦਾ ਸ਼ਿਕਾਰ ਹੋਏ ਹਨ, ਉਹ ਆਪਣਾ ਰਿਕਾਰਡ ਇਕ ਵੀਡੀਓ ਦੇ ਰੂਪ ਵਿੱਚ ਜਲਦ ਤੋਂ ਜਲਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਮਾ ਕਰਵਾਉਣ |
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕੇ ਹਰਵਿੰਦਰ ਸਿੰਘ ਖਾਲਸਾ ਵਲੋਂ ਉਹਨਾਂ ਕੋਲੋਂ 1984 ਤੋਂ ਪਹਿਲਾਂ ਅਤੇ ਬਾਅਦ ਦੀ ਜਾਣਕਾਰੀ ਹਾਸਿਲ ਕੀਤੀ ਗਈ ਹੈ | ਜਥੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ, ਗੱਲਾਂ ਅਤੇ ਕਿਤਾਬਾਂ ਵਿਚੋਂ ਉਹ ਜਾਣਕਾਰੀ ਪ੍ਰਾਪਤ ਨਹੀਂ ਹੋ ਸਕਦੀ ਜੋ ਕਿ ਉਹਨਾਂ ਨੂੰ ਹਰਵਿੰਦਰ ਸਿੰਘ ਖਾਲਸਾ ਦੀ ਜ਼ੁਬਾਨੀ ਪ੍ਰਾਪਤ ਹੋਈ ਹੈ |
ਇਸ ਦੇ ਨਾਲ ਹੀ ਉਹਨਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਘਲੂਘਾਰੇ ਦੇ ਸ਼ਿਕਾਰ ਆਪਣੀ ਸਾਰੀ ਜਾਣਕਾਰੀ ਇਕ ਵੀਡੀਓ ਦੇ ਰੂਪ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਾਉਣ, ਤਾਂ ਜੋ ਇਹ ਸਾਰਾ ਰਿਕਾਰਡ ਇਕੱਠਾ ਕੀਤਾ ਜਾ ਸੱਕੇ |

Please follow and like us:

Similar Posts