ਪੰਥਕ ਹੋਕੇ ਦੀ ਸਟੇਜ ਤੋਂ ਸਵਰਗੀ ਜਰਨੈਲ ਸਿੰਘ ਨੂੰ ਅਵਾਜ਼-ਏ-ਕੌਮ ਨਾਲ ਸਨਮਾਨ
ਅੰਮ੍ਰਿਤਸਰ ਸਾਹਿਬ ਵਿਖੇ 4 ਨਵੰਬਰ ਤੋਂ ਆਰੰਭ ਹੋਏ ਪੰਥਕ ਹੋਕੇ ਦੀ ਸਟੇਜ ਤੇ ਸਵਰਗੀ ਜਰਨੈਲ ਸਿੰਘ ਦੀ ਯਾਦ ‘ਚ ਗੁਰਮਤਿ ਸਮਾਗਮ ਕਰਵਾਇਆ ਗਿਆ । ਭਾਈ ਬਲਦੇਵ ਸਿੰਘ ਵਡਾਲਾ ਨੇ ਗੁਰਮਤਿ ਵਿਚਾਰਾਂ ਰਾਹੀਂ ਸ. ਜਰਨੈਲ ਸਿੰਘ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਕੀਤੇ ਪੰਥ ਪ੍ਰਤੀ ਕਾਰਜਾਂ ਦੀ ਸਾਂਝ ਪਾਈ ਅਤੇ ਜਰਨੈਲ ਸਿੰਘ ਜੀ ਨੂੰ ਆਵਾਜ਼-ਏ-ਕੌਮ ਰਾਹੀਂ ਸਨਮਾਨ ਦਿੱਤਾ। ਇਸ ਮੌਕੇ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਪਾਵਨ ਸਰੂਪ ਗਾਇਬ ਹੋਣ ਤੇ ਬਾਦਲ ਪਰਿਵਾਰ ਨੂੰ ਵੀ ਲੰਮੇ ਹੱਥੀ ਲਿਆ ਅਤੇ ਸਰਨਾ ਭਰਾਵਾਂ ਦੇ ਨਾਲ-ਨਾਲ ਮਨਜੀਤ ਸਿੰਘ ਜੀਕੇ ਤੇ ਮਨਜਿੰਦਰ ਸਿੰਘ ਸਿਰਸਾ ਤੇ ਵੀ ਤਿੱਖੇ ਨਿਸ਼ਾਨੇ ਸਾਦੇ।
ਉਨ੍ਹਾਂ ਕਿਹਾ ਕਿ, ਪੰਥਕ ਹੋਕੇ ਦੇ ਥੜ੍ਹੇ ਉੱਤੇ ਅੱਜ 207ਵੇਂ ਦਿੰਨ ਦੀਵਾਨ ਸਜਿਆ | ਸਜੇ ਹੋਏ ਦੀਵਾਨ ਦੇ ਅੰਦਰ ਜਿੱਥੇ 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ , ਜੋ ਬਾਦਲਕਿਆਂ ਵੱਲੋਂ ਚੋਰੀ ਵੇਚੇ ਗਏ ਸਨ ਤਿਨ੍ਹਾ ਦੇ ਇਨਸਾਫ ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਜੋ ਆਵਾਜ਼ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਸਿੱਖ ਸਦਭਾਵਨਾ ਦਲ ਸਮੁੱਚੀਆਂ ਸੰਗਤਾ ਅਤੇ ਸਿੱਖ ਜਥੇਬੰਦੀਆਂ ਵੱਲੋਂ ਬੁਲੰਦ ਕੀਤੀ ਗਈ ਨਿਰੰਤਰ ਜਾਰੀ, ਉੱਥੇ ਅੱਜ ਭਾਈ ਜਰਨੈਲ ਸਿੰਘ ਜੀ ਨੂੰ ਯਾਦ ਕਰਦਿਆਂ ਜੋ ਪਿਛਲੇ ਦਿਨੀਂ ਪੰਜ ਭੂਤਕ ਸਰੀਰ ਦਾ ਤਿਆਗ ਕਰਕੇ ਪ੍ਰਲੋਕ ਗਮਨ ਕਰ ਗਏ ਸਨ, ਜਾ ਕਹਿ ਲਈਏ ਕਿ ਘਟੀਆ ਸਿਸਟਮ ਦੀ ਬਲੀ ਚੜ੍ਹ ਗਏ ਜਾ ਚਾੜ੍ਹੇ ਗਏ, ਭਾਈ ਜਰਨੈਲ ਸਿੰਘ ਜਿਹੜੇ ਭਾਈ ਸ਼ਿੰਗਾਰਾ ਸਿੰਘ ਮਾਤਾ ਨਸੀਬ ਕੌਰ ਦੇ ਘਰ ਜਨਮੇ ਗੁੜਤੀ ਗੁਰਸਿੱਖੀ ਦੀ ਪ੍ਰਾਪਤ ਹੋਈ ਜਿਨ੍ਹਾਂ ਨੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ,ਆਰਥਿਕ ਤੌਰ ਤੇ , ਰਾਜਨੀਤਿਕ ਤੌਰ ਤੇ ਸਿੱਖ ਮਸਲਿਆਂ ਨੂੰ, ਸਿੱਖ ਸਮੱਸਿਆਵਾਂ ਨੂੰ ਵੱਡੇ ਪੱਧਰ ਤੇ ਦੁਨੀਆਂ ਦੇ ਸਾਹਮਣੇ ਰੱਖਿਆ |1984 ਵਰਗੇ ਕਾਂਡ ਜਿਹੜੇ ਸਾਡੇ ਨਾਲ ਵਾਪਰੇ, ਸਿੱਖ ਨਸਲਕੁਸ਼ੀ ਡਾਕੂਮੈਂਟਰੀ ਫਿਲਮ ਬਣਾਉਣੀ , ਉੱਤੇ ਕਿਤਾਬਾਂ ਲਿਖਣੀਆਂ | ਹੋਏ ਧੱਕੇ ਨੂੰ ਅਦਾਲਤਾਂ ਵਿੱਚ ਮੀਡਿਆ ਸਾਹਮਣੇ, ਪ੍ਰਸ਼ਾਸਨ ਸਾਹਮਣੇ ਰੱਖਣਾ ਪਰ ਜਦੋਂ ਸਰਕਾਰਾਂ ਵੱਲੋਂ, ਪ੍ਰਸ਼ਾਸਨ ਵਲੋਂ, ਅਦਾਲਤਾਂ ਵੱਲੋਂ ਇਨਸਾਫ ਨਹੀਂ ਮਿਲਿਆ ਜੁੱਤੀ ਮਾਰਨੀ ਇਹੋ ਜਿਹੇ ਸਿਸਟਮ ਨੂੰ ਉਸ ਜਰਨੈਲ ਦੇ ਹਿੱਸੇ ਆਇਆ | ਇਹ ਸਾਰਾ ਕੁਝ ਨਸ਼ਰ ਹੋਇਆ, ਭਾਈ ਜਰਨੈਲ ਸਿੰਘ ਦੀ ਅਰਦਾਸ ਕਰਦਿਆਂ ਕਿਹਾ ਮਹਾਰਾਜ ਉਨ੍ਹਾਂ ਨੂੰ ਦੁਬਾਰਾ ਭੇਜੀ ਤਾਂ ਜੋ ਅਧੂਰੇ ਕਾਰਜ ਪੂਰੇ ਕੀਤੇ ਜਾ ਸਕਣ, ਉਹਨਾਂ ਦਾ ਘਾਟਾ ਪੂਰਾ ਕਰਨ ਵਾਸਤੇ ਖੁਦ ਜਰਨੈਲ ਬਣੀਏ |