ਕਰੋਨਾ ਮਹਾਮਾਰੀ ਦੌਰਾਨ ਸੰਗਤਾਂ ਦੀ ਮਦਦ ਲਈ ਅੱਗੇ ਆਈ ਸਿੱਖਾ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਔਖੇ ਸਮੇ ਵਿੱਚ ਕਰੋਨਾ ਮਰੀਜਾਂ ਲਈ ਸੰਗਤਾਂ ਲਈ ਆਕਸੀਜਨ ਦੇ ਲੰਗਰ ਲਗਾ ਕੇ ਸੇਵਾ ਕੀਤੀ ਗਈ | ਲੋਕਾਂ ਨੂੰ ਕਰੋਨਾ ਮਹਾਮਾਰੀ ਤੋਂ ਬਚਾਉਣ ਲਈ ਸਰਕਾਰਾਂ ਵੱਲੋ ਵੈਕਸੀਨ ਨਾ ਲੱਗਣ ਕਰਕੇ ਵੈਕਸੀਨ ਲਗਾਉਣ ਦਾ ਉਪਰਾਲਾ ਵੀ ਕੀਤਾ | ਦਮਦਮਾ ਸਾਹਿਬ ਵਿਖੇ ਮੁਫਤ ਕੋਵਿਡ ਵੈਕਸੀਨ ਕੈਂਪ ਦੋਰਾਨ ਹਰ ਆਮ ਸੈਕੜੇ ਵਿਅਕਤੀਆਂ ਨੇ ਵੈਕਸੀਨ ਲਗਾਵਾਈ ਖਾਸ ਕਰਕੇ ਨੋਜਵਾਨਾਂ ਨੇ ਜਿੰਨਾ ਨੂੰ ਸਰਕਾਰ ਹਸਪਤਾਲਾਂ ਵਿੱਚ ਵੈਕਸੀਨ ਲਗਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਸੀ।
SGPC ਜਿਥੇ ਹਰ ਔਖੇ ਸਮੇ ਵਿੱਚ ਸੰਗਤਾ ਦੀ ਸੇਵਾ ਵਿੱਚ ਹਾਜਰ ਰਹਿੰਦੀ ਹੈ, ਇਸ ਵਾਰ ਵੀ ਕਰੋਨਾ ਮਹਾਮਾਰੀ ਦੇ ਕਹਿਰ ਦੋਰਾਨ ਜਿਥੇ ਆਪਣੇ ਹੀ ਆਪਣੀਆਂ ਤੋ ਦੂਰ ਹੋ ਗਏ ਸਨ} ਉਸ ਸਮੇ ਵਿੱਚ ਸ਼੍ਰੋਮਣੀ ਕਮੇਟੀ ਵਲੋਂ ਕਰੋਨਾ ਕੇਅਰ ਸੈਟਰ ਬਣਾ ਕੇ ਆਕਸੀਜਨ ਦੇ ਲੰਗਰ ਲਗਾਏ ਗਏ ਤੇ ਸੈਕੜੇ ਮਰੀਜਾਂ ਦਾ ਇਲਾਜ ਕਰਕੇ ਘਰ ਭੇਜਿਆ ਗਿਆ , ਮੁੱਫਤ ਇਲਾਜ ਦੇ ਨਾਲ-ਨਾਲ ਉਹਨਾਂ ਦੇ ਲੰਗਰ ਤੇ ਸਾਥੀਆਂ ਦੇ ਰਹਿਣ ਦਾ ਪ੍ਰਬੰਧ ਵੀ ਕੀਤਾ ਗਿਆ । ਹੁਣ ਕਰੋਨਾ ਮਹਾਮਾਰੀ ਦੋਰਾਨ ਸਰਕਾਰ ਵੱਲੋ ਸਾਰਿਆਂ ਨੂੰ ਵੈਕਸੀਨ ਨਾ ਲਗਾਉਣ ਕਰਕੇ ਸ਼੍ਰੋਮਣੀ ਕਮੇਟੀ ਫਿਰ ਅੱਗੇ ਆਈ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋ ਬਾਅਦ ਸਿੱਖ ਕੋਮ ਦੇ ਚੋਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੁਫਤ ਕੋਵਿਡ ਵੈਕਸੀਨ, ਚਾਰ ਦਿਨਾਂ ਕੈਪ ਲਗਾ ਕੇ ਸੰਗਤਾਂ ਦੇ ਵੈਕਸੀਨ ਲਗਾਈ ਗਈ | ਦਮਦਮਾ ਸਾਹਿਬ ਵਿਖੇ ਹਰ ਵਗਰ ਵੈਕਸੀਨ ਲਗਵਾਉਣ ਲਈ ਪੁੱਜੇ ਜਿਥੇ ਸੈਕੜੇ ਲੋਕਾਂ ਦੇ ਵੈਕਸੀਨ ਲਗਾਈ ਗਈ, ਸਿਵਲ ਹਸਪਤਾਲਾਂ ਵਿੱਚ ਸਿਰਫ 44 ਸਾਲ੍ਹ ਤੋਂ ਉੱਪਰ ਉਮਰ ਵਰਗ ਦੇ ਲੋਕਾਂ ਦੇ ਹੀ ਕੋਵਿਡ ਵੈਕਸੀਨ ਲਗਾਈ ਜਾ ਰਹੀ ਹੈ ਅਤੇ 18 ਤੋਂ 44 ਸਾਲ੍ਹ ਉਮਰ ਵਰਗ ਦੇ ਸਿਰਫ ਉਨਾਂ ਲੋਕਾਂ ਦੇ ਹੀ ਵੈਕਸੀਨ ਲਗਾਈ ਜਾਂਦੀ ਹੈ, ਇਸ ਲਈ ਵੈਕਸੀਨ ਲਗਵਾਉਣ ਦੇ ਚਾਹਵਾਨਾਂ ਨੂੰ ਅਕਸਰ ਹੀ ਸਿਵਲ ਹਸਪਤਾਲਾਂ ਤੋਂ ਨਿਰਾਸ਼ ਹੋ ਕੇ ਪਰਤਣਾ ਪੈਂਦਾ ਹੈ। ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਏ ਗਏ ਕੈਂਪ ਵਿੱਚ ਵੈਕਸੀਨ ਲਗਵਾਉਣ ਵਾਲਿਆਂ ਦੀ ਵੱਡੀ ਗਿਣਤੀ ਨੌਜਵਾਨਾਂ ਦੀ ਦੇਖਣ ਵਿੱਚ ਆ ਰਹੀ ਹੈ।
ਉਧਰ ਦੂਜੇ ਪਾਸੇ ਵੈਕਸੀਨ ਲਗਾ ਰਹੇ ਡਾਂਕਟਰਾ ਨੇ ਦੱਸਿਆਂ ਕਿ ਚਾਰ ਦਿਨਾਂ ਵਿੱਚ ਸੈਕੜੇ ਲੋਕਾਂ ਦੇ ਵੈਕਸੀਨ ਲਗਵਾਈ ਹੈ |