18 ਤੋਂ 44 ਸਾਲ ਦੇ ਆਮ ਲੋਕਾਂ ਨੂੰ ਵੈਕਸੀਨ ਲੱਗੇਗੀ ਜਾਂ ਨਹੀਂ?
18 ਤੋਂ 44 ਸਾਲ ਦੇ ਆਮ ਲੋਕਾਂ ਨੂੰ ਵੈਕਸੀਨ ਲੱਗਣ ਤੇ ਸਰਕਾਰ ਅਤੇ ਸਿਹਤ ਵਿਭਾਗ ਆਪੋ ਆਪਣੇ ਤਰਕ ਦੇ ਰਹੇ ਹਨ ਜੋ ਕਿ ਆਪਸ ‘ਚ ਮਿਲ ਨਹੀਂ ਰਹੇ ਹਨ | ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕੇ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਨੂੰ ਵੈਕਸੀਨ ਲਗੇਗੀ ਜਾ ਨਹੀਂ , ਕਿਉਂਕਿ ਪਹਿਲਾ ਸਰਕਾਰੀ ਬਿਆਨ ਆਇਆ ਸੀ ਕਿ 18 ਤੋਂ 44 ਸਾਲ ਉਮਰ ਦੇ ਆਮ ਲੋਕਾਂ ਨੂੰ ਵੈਕਸੀਨ ਲਗੇਗੀ , ਪਰੰਤੂ ਸਿਹਤ ਵਿਭਾਗ ਇਸ ਦੇ ਉਲਟ ਆਦੇਸ਼ ਜਾਰੀ ਕਰ ਰਿਹਾ ਕਿ ਆਮ ਲੋਕਾਂ ਨੂੰ ਵੈਕਸੀਨ ਨਹੀਂ ਲਗੇਗੀ |
ਫਿਲਹਾਲ ਇਹ ਵੈਕਸੀਨ ਸਿਰਫ ਰਜਿਸਟਰਡ ਉਸਾਰੀ ਕਾਮਿਆਂ ਅਤੇ ਓਹਨਾ ਦੇ ਪਰਿਵਾਰ ਨੂੰ ਹੀ ਲਗਾਈ ਜਾਵੇਗੀ |
ਨਵੇਂ ਆਦੇਸ਼ਾਂ ਅਨੁਸਾਰ ਅੱਜ (ਸੋਮਵਾਰ) ਤੋਂ ਸੂਬੇ ਭਰ ‘ਚ 18 ਤੋਂ 44 ਸਾਲ ਉਮਰ ਵਰਗ ਦੇ ਰਜਿਸਟਰਡ ਉਸਾਰੀ ਕਾਮਿਆਂ ਨੂੰ ਵੈਕਸੀਨ ਲਗਾਈ ਜਾਵੇਗੀ |
ਇਹ ਟੀਕਾਕਰਨ ਸੰਬੰਧਿਤ ਮਜ਼ਦੂਰਾਂ ਦੇ 18 ਸਾਲ ਤੋਂ ਉਪਰ ਪਰਿਵਾਰਕ ਮੈਂਬਰਾਂ ਨੂੰ ਵੀ ਲਗਾਇਆ ਜਾਵੇਗਾ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ 18 ਤੋਂ 44 ਉਮਰ ਵਰਗ ਦੇ ਟੀਕਾਕਰਨ ਲਈ ਕੋਵਿਡ-19 ਟੀਕੇ ਦੀਆਂ ਸਿਰਫ 1 ਲੱਖ ਖੁਰਾਕਾਂ ਪ੍ਰਾਪਤ ਹੋਈਆਂ ਹਨ ਇਸ ਲਈ ਪਹਿਲੇ ਪੜਾਅ ਵਿੱਚ ਉਸਾਰੀ ਕਾਮਿਆਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਗਿਆ ਹੈ।