ਪਟਿਆਲਾ : ਚੋਣਾਂ ਨੂੰ ਨਜ਼ਦੀਕ ਆਉਂਦਿਆਂ ਦੇਖ ਸਾਰੀਆਂ ਪਾਰਟੀਆਂ ਵੱਲੋਂ ਬੜੀ ਤੇਜ਼ੀ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਚੋਣ ਪ੍ਰਚਾਰ ਲਈ ਉਮੀਦਵਾਰ ਬੜੇ ਨਵੇਂ ਨਵੇਂ ਤਰੀਕੇ ਅਪਣਾ ਰਹੇ ਹਨ। ਇਸੇ ਦਰਮਿਆਨ ਜੇਕਰ ਗੱਲ ਪਟਿਆਲਾ ਸ਼ਹਿਰੀ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਮੱਖਣ ਸਿੰਘ ਦੀ ਕਰ ਲਈਏ ਤਾਂ ਉਨ੍ਹਾਂ ਵੱਲੋਂ ਅਨੋਖੇ ਢੰਗ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਹੜਾ ਆਪਣੇ ਆਪ *ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਪਟਿਆਲਾ ਸ਼ਹਿਰੀ ਤੋਂ ਮੋਰਚੇ ਵੱਲੋਂ ਮੱਖਣ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਅਤੇ ਉਹ ਉੱਠ *ਤੇ ਬੈਠ ਕੇ ਚੋਣ ਪ੍ਰਚਾਰ ਕਰ ਰਹੇ ਹਨ।ਇਸ ਮੌਕੇ ਉਨ੍ਹਾਂ ਵੱਲੋਂ ਵਿਰੋਧੀਆਂ ਨੂੰ ਵੀ ਖੂਬ ਨਿਸ਼ਾਨੇ *ਤੇ ਲਿਆ ਜਾ ਰਿਹਾ ਹੈ।
ਮੱਖਣ ਸਿੰਘ ਦਾ ਕਹਿਣਾ ਹੈ ਕਿ ਉਹ ਸਿਰਫ ਲੋਕਾਂ ਨਾਲ ਉਹੀ ਵਾਅਦੇ ਕਰਨਗੇ ਜਿਹੜੇ ਵਾਅਦੇ ਪੂਰੇ ਕੀਤੇ ਜਾ ਸਕਣ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਿਆਸਤਦਾਨ ਅਰਬਾਂ ਰੁਪਏ ਘਰਾਂ ਨੂੰ ਲੈ ਗਏ ਹਨ ਜਿਹੜਾ ਕਿ ਉਨ੍ਹਾਂ ਵੱਲੋਂ ਨਹੀਂ ਕੀਤਾ ਜਾਵੇਗਾ।ਮੱਖਣ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ *ਤੇ ਹਰ ਵਰਗ ਦੇ ਬਿਜਲੀ ਦੇ ਬਿਲਕੁਲ ਬਿਲਕੁਲ ਮਾਫ ਕੀਤੇ ਜਾਣਗੇ।ਇਸ ਮੌਕੇ ਬੋਲਦਿਆਂ ਮੱਖਣ ਸਿੰਘ ਨੇ ਸ਼ਰਾਬ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸ਼ਰਾਬ ਗਲਤ ਹੈ ਤਾਂ ਠੇਕੇ ਬੰਦ ਕੀਤੇ ਜਾਣ ਨਹੀਂ ਸ਼ਰਾਬ ਦੇ ਰੇਟ ਘੱਟ ਕੀਤੇ ਜਾਣ।ਇਸ ਮੌਕੇ ਉਨ੍ਹਾਂ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਅੱਜ ਹਸਪਤਾਲਾਂ ਦੇ ਹਾਲਾਤ ਇਹ ਹਨ ਕਿ ਕੋਰੋਨਾ ਦਾ ਟੀਕਾ ਲਗਾ ਕੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ।