ਖੱਟੜ ਦੇ ਬਿਆਨ ਤੇ ਚੜੂਨੀ ਦਾ ਪਲਟਵਾਰ ਕਿਹਾ ਹਰਿਆਣਾ ਸਰਕਾਰ ਅੰਦੋਲਨ ਨੂੰ ਬਦਨਾਮ ਕਰ ਰਹੀ
ਹਰਿਆਣਾ ਦੇ CM ਮਨੋਹਰ ਲਾਲ ਕੱਟੜ ਦੇ ਬਿਆਨ ਤੇ ਭੜਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ, ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਅਤੇ ਅੰਦੋਲਨ ਨੂੰ ਬਦਨਾਮ ਕਰਨਾ ਬੰਦ ਕਰਨ ਖੱਟਰ |
ਦਸ ਦਈਏ ਕਿ ਬੀਤੇ ਦਿਨੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖਟੱਰ ਵਲੋਂ , ਕਿਸਾਨ ਅੰਦੋਲਨ ਦੌਰਾਨ “ਅਣਉਚਿਤ, ਖ਼ਾਸਕਰ ਔਰਤਾਂ ਖ਼ਿਲਾਫ਼ ਹੋਈਆਂ ਘਟਨਾਵਾਂ” ਵਿੱਚ ਸਰਗਰਮ ਅਨਸਰਾਂ ਉੱਪਰ ਕਾਰਵਾਈ ਦੇ ਸੰਕੇਤ ਦਿੱਤੇ। CM ਨੇ ਕਿਹਾ , ‘ਅਪਰਾਧ ਦਾ ਅੱਡਾ ਬਣ ਰਿਹਾ ਹੈ ਅੰਦੋਲਨ’ | ਮਨੋਹਰ ਲਾਲ ਖੱਟਰ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਟਵੀਟ ਕਰਕੇ ਦਿੱਤਾ ਬਿਆਨ |
ਜਿਸ ਤੇ, ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅੰਦੋਲਨ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਅੰਦੋਲਨ ਇਕਜੁੱਟ ਹੈ, ਇਹ ਅੰਦੋਲਨ ਰੋਜ਼ੀ ਰੋਟੀ ਨਾਲ ਜੁੜਿਆ ਹੋਇਆ ਹੈ ਅਤੇ ਰੱਬ ਦੀ ਮਰਜ਼ੀ ਨਾਲ ਚੱਲ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ , ਕੀ ਹਰਿਆਣਾ ਚ ਕਿਤੇ ਕੋਈ ਅਪਰਾਧ ਨਹੀਂ ਹੋ ਰਿਹਾ | CM ਅੰਦੋਲਨ ਨੂੰ ਬਦਨਾਮ ਕਰਨਾ ਬੰਦ ਕਰਨ |