ਅੰਮ੍ਰਿਤਸਰ :ਵਿਧਾਨ ਸਭਾ ਚੋਣਾਂ ਦਾ ਮਾਹੌਲ ਹੈ ਤੇ ਅੰਮ੍ਰਿਤਸਰ ਪੂਰਬੀ ਦੀ ਹਾਟ ਸੀਟ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀ ਜਾਰੀ ਹੋ ਰਹੀਆਂ ਹਨ। ਇਸ ਦੇ ਚਲਦਿਆਂ ਹੁਣ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵਿਰੋਧੀਆਂ ‘ਤੇ ਖੂਬ ਸਿਆਸੀ ਤੰਜ ਕੱਸੇ । ਦਰਅਸਲ ਪਿਛਲੇ ਦਿਨੀਂ ਬਿਕਰਮ ਮਜੀਠੀਆ ਵਲੋਂ ਨਵਜੋਤ ਸਿੰਘ ਸਿੱਧੂ ਤੇ ਦੋਸ਼ ਲਾਇਆ ਗਿਆ ਸੀ ਕਿ ਉਹ ਚੋਣ ਪ੍ਰਚਾਰ ਤੋਂ ਭੱਜ ਰਹੇ ਹਨ ਕਿਉਂਕਿ ਲੋਕਾਂ ਨੂੰ ਉਨ੍ਹਾਂ ਵੱਲੋਂ ਹੁੰਗਾਰਾ ਨਹੀਂ ਮਿਲ ਰਿਹਾ । ਇਸ ਮਸਲੇ ਤੇ ਜਵਾਬ ਦਿੰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਬਲਕਿ ਲੋਕਾਂ ਦੇ ਬਹੁਤ ਜਿਆਦਾ ਇਕੱਠ ਹੋ ਰਹੇ ਸਨ ਅਤੇ ਕੋਰੋਨਾ ਗਾਈਡਲਾਈਂਨਜ ਦੇ ਕਰਕੇ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਹਦਾਇਤਾਂ ਹੋਈਆਂ ਸਨ ਅਤੇ ਹੁਣ ਨਵਜੋਤ ਸਿੰਘ ਸਿੱਧੂ ਅੱਜ ਤੋਂ ਆਪਣਾ ਚੋਣ ਪ੍ਰਚਾਰ ਹੋਰ ਤੇਜ਼ੀ ਨਾਲ ਕਰਨਗੇ।
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਿੱਤੇ ਗਏ ਬਿਆਨ ਤੇ ਵੀ ਸਿਆਸਤ ਗਰਮਾਈ ਹੋਈ ਹੈ। ਜਾਖੜ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਦੇ ਮਸਲੇ ਤੇ ਵੱਡਾ ਖੁਲਾਸਾ ਕੀਤਾ ਗਿਆ ਸੀ ਜਾਖੜ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸਭ ਤੋਂ ਘੱਟ ਵੋਟਾਂ ਪਈਆਂ ਸਨ। ਇਸ ਬਾਰੇ ਨਵਜੋਤ ਕੌਰ ਸਿੱਧੂ ਨੇ ਬੋਲਦਿਆਂ ਕਿਹਾ ਕਿ ਇਹ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ ਉਨ੍ਹਾਂ ਕਿਹਾ ਕਿ ਇਸ ਤੋਂ ਬਿਨਾਂ ਖਜੂਰ ਬੋਲੀ ਜਾਵੇ ਤਾਂ ਕੋਈ ਮਤਲਬ ਨਹੀਂ ਰਹਿ ਜਾਂਦਾ। ਡਾ ਸਿੱਧੂ ਨੇ ਕਿਹਾ ਕਿ ਇਸ ਤੋਂ ਬਿਨਾਂ ਫਜ਼ੂਲ ਬੋਲੀ ਜਾਣਾ ਇਸ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ । ਨਵਜੋਤ ਕੌਰ ਸਿੱਧੂ ਨੇ ਬਿਕਰਮ ਮਜੀਠੀਆ ਦੇ ਮਸਲੇ ਤੇ ਵੀ ਸਖ਼ਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਜਦੋਂ ਉਹ ਲੋਕਾਂ ਵਿੱਚ ਵਿਚਰ ਰਹੇ ਹਨ ਤਾਂ ਲੋਕ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਇਸ ਨੂੰ ਇੱਥੋਂ ਭਜਾ ਦੇਵੋ ਜੇਕਰ ਇਹ ਗੁੱਡਾ ਸ਼ਹਿਰ ਵਿਚ ਆ ਗਿਆ ਤਾਂ ਜਗ੍ਹਾ ਜਗ੍ਹਾ ਤੇ ਨਸ਼ਾ ਵਿਕੇਗਾ ਪਤੀ ਜਿਸ ਤਰ੍ਹਾਂ ਮਜੀਠੇ ਦੇ ਲੋਕ ਰੋ ਰਹੇ ਹਨ ਉਹੀ ਹਾਲ ਅੰਮ੍ਰਿਤਸਰ ਦਾ ਹੋ ਜਾਵੇਗਾ ਡਾ ਸਿੱਧੂ ਨੇ ਤੰਜ ਕੱਸਦਿਆਂ ਕਿਹਾ ਕਿ ਬਿਕਰਮ ਮਜੀਠੀਆ ਨੂੰ ਇਕ ਸਿਆਸਤ ਦੇ ਤਹਿਤ ਇੱਥੇ ਅੰਮ੍ਰਿਤਸਰ ਵਿੱਚ ਰੋਕਿਆ ਗਿਆ ਹੈ ਕਿਉਂਕਿ ਅਕਾਲੀ ਦਲ ਨੂੰ ਪਤਾ ਹੈ ਜੇਕਰ ਮਜੀਠੀਆ ਸ਼ਹਿਰ ਤੋਂ ਬਾਹਰ ਜਾਏਗਾ ਤਾਂ ਉਹ ਬਾਕੀ ਥਾਵਾਂ ਤੋਂ ਵੀ ਚੋਣ ਹਾਰ ਜਾਣਗੇ